ਸੰਯੁਕਤ ਰਾਜ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਅਤੇ ਰੱਖਿਆ ਮੰਤਰੀ ਮਾਰਕ ਐਸਪਰ ਭਾਰਤ ਦੀ ਫੇਰੀ 'ਤੇ ਹਨ। ਇਸ ਫੇਰੀ ਦੌਰਾਨ ਦੋਵੇਂ ਮੁਲਕਾਂ ਨੇ ਕਈ ਅਹਿਮ ਸਮਝੌਤਿਆਂ ਦੇ ਦਤਖ਼ਤ ਕੀਤੇ ਹਨ। ਇਸ ਦੌਰਾਨ ਦੋਵੇਂ ਅਮਰੀਕੀ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਬੈਠਕ ਕੀਤੀ।
ਇਸ ਬੈਠਕ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇੱਕ ਟਵੀਟ ਵਿੱਵ ਲਿਖਿਆ ਹੈ " ਪੌਂਪੀਓ ਤੇ ਐਸਪਰ ਨਾਲ ਖ਼ੁਸ਼ਗਵਾਰ ਮਿਲਣੀ। ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ਵਿੱਚ ਆਈ ਤਰੱਕੀ ਅਤੇ ਤੀਜੇ 2+2 ਗੱਲਬਾਤ ਦੇ ਨਤੀਜੇ ਵੇਖ ਕੇ ਖ਼ੁਸ਼ੀ ਹੋ ਰਹੀ ਹੈ। ਸਾਡੀ ਵਿਸ਼ਵ-ਵਿਆਪੀ ਰਣਨੀਤੀਕ ਭਾਈਵਾਲੀ ਸਾਂਝੇ ਸਿਧਾਂਤਾਂ ਅਤੇ ਸਾਂਝੇ ਰਣਨੀਤਕ ਹਿੱਤਾਂ ਦੀ ਇੱਕ ਮਜ਼ਬੂਤ ਨੀਂਹ 'ਤੇ ਖੜ੍ਹੀ ਹੈ।"
ਇਸੇ ਤਰ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਤੋਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਵੀ ਇੱਕ ਟਵੀਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ " ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਿੱਘੀ ਗੱਲਬਾਤ ਹੋਈ ਹੈ।" ਸਾਡੇ ਨੇੜਲੇ ਸਬੰਧ, ਜਿਨ੍ਹਾਂ ਦੀਆਂ ਜੜ੍ਹਾਂ ਸਾਡੀਆਂ ਜਮਹੂਰੀ ਰਿਵਾਇਤਾਂ 'ਚ ਹਨ, ਇਸ ਨੂੰ ਸਾਡੇ ਲੋਕਾਂ ਵਿਚਕਾਰ ਅਜ਼ਾਦ ਅਤੇ ਖੁੱਲ੍ਹੇ ਵਟਾਂਦਰੇ ਦੁਆਰਾ ਉਤਸ਼ਾਹਿਤ ਕੀਤਾ ਗਿਆ ਅਤੇ ਇਹ ਵਿਸ਼ਵ ਲਈ ਲਾਭਕਾਰੀ ਹਨ।