ਸ੍ਰੀਨਗਰ: ਜੰਮੂ ਕਸ਼ਮੀਰ ਪ੍ਰਸ਼ਾਸਨ ਨੇ 2020 'ਚ ਐਲਾਨਿਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਸਾਬਕਾ ਮੁੱਖ ਮੰਤਰੀ ਸ਼ੇਖ ਅਬਦੁੱਲਾ ਦੀ ਜਯੰਤੀ ਅਤੇ ਸ਼ਹੀਦੀ ਦਿਵਸ ਨੂੰ ਛੁੱਟੀਆਂ 'ਚ ਹਟਾ ਦਿੱਤਾ ਹੈ। ਪਰ 26 ਅਕਤੂਬਰ, ਜੋ ‘ਰਲੇਵਾਂ ਦਿਵਸ’ ਵਜੋਂ ਮਨਾਇਆ ਜਾਂਦਾ ਹੈ, ਉਸ ਨੂੰ ਇਸ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਜਨਰਲ ਪ੍ਰਸ਼ਾਸਨ ਵਿਭਾਗ ਦੇ ਡਿਪਟੀ ਬੁਲਾਰੇ ਜੀ.ਐਲ ਸ਼ਰਮਾ ਵੱਲੋਂ ਜਾਰੀ ਕੀਤੀ ਸੂਚੀ ਦੇ ਅਨੁਸਾਰ, ਜੰਮੂ-ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸਾਲ 2020 ਵਿੱਚ 27 ਸਰਕਾਰੀ ਛੁੱਟੀਆਂ ਨੂੰ ਰੱਖਿਆ ਗਿਆ ਹੈ,ਜਦਕਿ 2019 'ਚ 28 ਸਰਕਾਰੀ ਛੁੱਟੀਆਂ ਘੋਸ਼ਿਤ ਕੀਤੀਆਂ ਗਈਆਂ ਸਨ।
ਆਦੇਸ਼ ਵਿੱਚ ਦੱਸਿਆ ਗਿਆ ਹੈ ਕਿ ਦੋ ਸਰਕਾਰੀ ਛੁੱਟੀਆਂ- 13 ਜੁਲਾਈ ਨੂੰ ਮਨਾਇਆ ਜਾਣ ਵਾਲਾ ਸ਼ਹੀਦੀ ਦਿਹਾੜਾ ਅਤੇ 5 ਦਸੰਬਰ ਨੂੰ ਸ਼ੇਖ ਅਬਦੁੱਲਾ ਦੀ ਜਯੰਤੀ ਨੂੰ 2020 ਲਈ ਜਾਰੀ ਕੀਤੀਆਂ ਛੁੱਟੀਆਂ ਦੀ ਸੂਚੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ।ਹਾਲਾਂਕਿ, ਇਨ੍ਹਾਂ ਛੁੱਟੀਆਂ ਦੀ ਸੂਚੀ ਵਿੱਚ, 26 ਅਕਤੂਬਰ ਨੂੰ ਮਨਾਇਆ ਜਾਣ ਵਾਲਾ 'ਰਲੇਵਾਂ ਦਿਵਸ' ਨੂੰ ਅਗਲੇ ਸਾਲ ਦੀ ਛੁੱਟੀ ਵਜੋਂ ਸ਼ਾਮਲ ਕੀਤਾ ਗਿਆ ਹੈ।