ਜੈਪੁਰ: ਜੈਪੁਰ ਦੇ ਨਾਹਰਗੜ੍ਹ ਬਾਈਓਲੋਜੀਕਲ ਪਾਰਕ ਤੋਂ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। ਪਾਰਕ ਵਿੱਚ ਇੱਕ ਬੱਬਰ ਸ਼ੇਰ ਸਿਧਾਰਥ ਦੀ ਮੌਤ ਹੋ ਗਈ ਹੈ। ਰਾਤ ਨੂੰ ਕਰੀਬ 3 ਵਜ੍ਹੇ ਸ਼ੇਰ ਦੀ ਮੌਤ ਹੋਈ। 2 ਦਿਨਾਂ ਵਿੱਚ ਇੱਕ ਚੀਤਾ ਤੇ ਇੱਕ ਸ਼ੇਰ ਦੀ ਮੌਤ ਹੋ ਚੁੱਕੀ ਹੈ। ਮੌਤ ਤੋਂ ਬਾਅਦ ਸ਼ੇਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ।
ਜੈਪੁਰ: ਨਾਹਰਗੜ੍ਹ ਬਾਈਓਲੋਜੀਕਲ ਪਾਰਕ 'ਚ ਸ਼ੇਰ ਦੀ ਹੋਈ ਮੌਤ - ਨਾਹਰਗੜ੍ਹ ਬਾਈਓਲੋਜੀਕਲ ਪਾਰਕ
ਜੈਪੁਰ ਦੇ ਨਾਹਰਗੜ੍ਹ ਬਾਈਓਲੋਜੀਕਲ ਪਾਰਕ ਵਿੱਚ ਇੱਕ 15 ਸਾਲ ਦੇ ਬੱਬਰ ਸ਼ੇਰ ਦੀ ਮੌਤ ਹੋ ਗਈ ਹੈ। ਸ਼ੇਰ ਦੀ ਮੌਤ ਦਾ ਕਾਰਨ ਲੈਪਟੋਸਪੀਰੋਸਿਸ ਦੱਸਿਆ ਜਾ ਰਿਹਾ ਹੈ। ਪਾਰਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨ ਬਾਰੇ ਦੱਸਿਆ ਜਾ ਸਕਦਾ ਹੈ।
![ਜੈਪੁਰ: ਨਾਹਰਗੜ੍ਹ ਬਾਈਓਲੋਜੀਕਲ ਪਾਰਕ 'ਚ ਸ਼ੇਰ ਦੀ ਹੋਈ ਮੌਤ Lion Siddharth of Nahargarh Biological Park died](https://etvbharatimages.akamaized.net/etvbharat/prod-images/768-512-7558047-714-7558047-1591786510615.jpg)
ਮੈਡੀਕਲ ਬੋਰਡ ਵੱਲੋਂ ਪੋਸਟਮਾਰਟਮ ਕਰਵਾਇਆ ਗਿਆ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਬੱਬਰ ਸ਼ੇਰ ਨੂੰ ਲੈਪਟੋਸਪੀਰੋਸਿਸ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪਰ ਮੌਤ ਦੀ ਅਸਲੀ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਇਸ ਦੇ ਨਾਲ ਹੀ ਪਾਰਕ ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਨ੍ਹਾਂ ਦੀ ਮੌਤ ਦਾ ਅਸਲੀ ਕਾਰਨ ਦੱਸਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਧਾਰਥ ਪਾਰਕ ਦੀ ਸ਼ਾਨ ਸੀ। 15 ਸਾਲ ਦਾ ਬੱਬਦ ਸ਼ੇਰ ਸਾਰੇ ਲੋਕਾਂ ਲਈ ਆਕਰਸ਼ਿਤ ਦਾ ਕੇਂਦਰ ਬਣਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਸਿਧਾਰਥ ਦੀ ਮੌਤ ਦਾ ਸਾਰਿਆਂ ਨੂੰ ਹੀ ਦੁੱਖ ਹੈ ਤੇ ਪਿਛਲੇ 10 ਮਹੀਨਿਆਂ ਵਿੱਚ 5 ਬਿੱਗ ਕੈਟਸ ਦੀ ਮੌਤ ਹੋ ਚੁੱਕੀ ਹੈ।