ਨਵੀਂ ਦਿੱਲੀ: ਸਾਵਣ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਤੇ ਮਾਨਸੂਨ ਨੇ ਵੀ ਦਸਤਕ ਦੇ ਦਿੱਤੀ ਹੈ। ਰਾਜਧਾਨੀ ਦਿੱਲੀ 'ਚ ਐਤਵਾਰ ਨੂੰ ਹਲਕਾ ਮੀਂਹ ਪਿਆ। ਬੀਤੀ ਰਾਤ ਦਿੱਲੀ ਦੇ ਮੌਸਮ 'ਚ ਤਬਦੀਲੀ ਹੋਣੀ ਸ਼ੁਰੂ ਹੋ ਗਈ ਸੀ। ਮੌਸਮ ਤਬਦੀਲੀ ਹੋਣ ਤੋਂ ਬਾਅਦ ਸ਼ੁਰੂਆਤ 'ਚ ਅਸਮਾਨੀ ਬਿਜਲੀ ਦੇ ਨਾਲ ਭਾਰੀ ਮੀਂਹ ਪਿਆ ਬਾਅਦ 'ਚ ਸਵੇਰੇ ਹਲਕਾ ਮੀਂਹ ਪੈਣ ਲੱਗ ਗਿਆ। ਇਸ ਦੌਰਾਨ ਲੋਕਾਂ ਨੇ ਸਾਵਣ ਦੇ ਮਹੀਨੇ ਦੇ ਮੀਂਹ ਦਾ ਪੂਰਾ ਅਨੰਦ ਮਾਣਿਆ।
ਦਿੱਲੀ: ਸਾਵਣ ਮਹੀਨੇ ਦਾ ਪਿਆ ਪਹਿਲਾ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
ਦਿੱਲੀ ਵਿੱਚ ਐਤਵਾਰ ਸਵੇਰੇ ਨੂੰ ਹਲਕਾ ਮੀਂਹ ਪਿਆ ਜਿਸ ਦਾ ਸੈਰ ਕਰਨ ਵਾਲਿਆਂ ਤੇ ਸਾਇਕਲਿੰਗ ਕਰਨ ਵਾਲਿਆਂ ਨੇ ਪੂਰਾ ਅਨੰਦ ਮਾਣਿਆ।
ਦਿੱਲੀ 'ਚ ਸਾਵਣ ਮਹੀਨੇ ਦਾ ਪਹਿਲਾ ਮੀਂਹ, ਮੀਂਹ ਨੇ ਦਿੱਤੀ ਲੋਕਾਂ ਨੂੰ ਗਰਮੀ ਤੋਂ ਰਾਹਤ
ਸੈਰ ਕਰਨ ਗਏ ਬੁਜ਼ਰਗਾਂ ਔਰਤਾਂ, ਮਰਦਾਂ ਤੇ ਬੱਚਿਆਂ ਨੇ ਸਵੇਰ ਦੇ ਹਲਕੇਮੀਂਹ ਦਾ ਅਨੰਦ ਮਾਣਿਆ। ਕੁਝ ਲੋਕ ਮੀਂਹ ਪੈਣ ਦੇ ਡਰ ਤੋਂ ਪਹਿਲਾਂ ਹੀ ਘਰ ਤੋਂ ਛਤਰੀ ਲੈ ਕੇ ਆਏ ਸੀ ਤੇ ਉਹ ਛਤਰੀ ਨਾਲ ਸੈਰ ਕਰ ਰਹੇ ਹਨ। ਕੁਝ ਲੋਕਾਂ ਨੇ ਮੀਂਹ 'ਚ ਹੀ ਸੈਰ ਕਰ ਮੌਸਮ ਦਾ ਪੂਰਾ ਅਨੰਦ ਮਾਣ ਰਹੇ ਹਨ।
ਇਹ ਵੀ ਪੜ੍ਹੋ:ਪਿੰਡ ਨੈਣੇਵਾਲ ਦੀ ਮੁਟਿਆਰ ਦੀ ਕੈਨੇਡਾ ‘ਚ ਭੇਦਭਰੇ ਹਾਲਾਤਾਂ ‘ਚ ਹੋਈ ਮੌਤ