ਨਵੀਂ ਦਿੱਲੀ: ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਨੇ ਕਈ ਕਮੇਟੀਆਂ ਦਾ ਗਠਨ ਕੀਤਾ ਹੈ। ਇਹ ਸੰਮਤੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ 'ਤੇ ਵਿਚਾਰ ਕਰਨਗੀਆਂ। ਹਾਲਾਂਕਿ ਹੈਰਾਨੀ ਇਹ ਹੈ ਕਿ ਕਿਸੇ ਵੀ ਸੰਮਤੀ ਵਿੱਚ ਪਾਰਟੀ ਦੇ ਸੀਨੀਅਰ ਆਗੂ ਜਿਤਿਨ ਪ੍ਰਸਾਦ ਦਾ ਨਾਂਅ ਨਹੀਂ ਹੈ। ਇਹ ਉਨ੍ਹਾਂ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਸਾਬਕਾ ਕੇਂਦਰੀ ਮੰਤਰੀ ਜਿਤਿਨ ਪ੍ਰਸਾਦ ਉਨ੍ਹਾਂ ਆਗੂਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਅਗਵਾਈ ਦੇ ਮੁੱਦੇ 'ਤੇ ਪਿਛਲੇ ਦਿਨੀ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਸੀ।
ਯੂਪੀ ਚੋਣਾਂ: ਕਾਂਗਰਸ ਨੇ ਬਣਾਈਆਂ ਨਵੀਆਂ ਕਮੇਟੀਆਂ, ਜਿਤਿਨ ਪ੍ਰਸਾਦ ਦਾ ਨਾਂਅ ਗਾਇਬ
ਸੋਨੀਆ ਗਾਂਧੀ ਨੇ ਉੱਤਰ ਪ੍ਰਦੇਸ਼ ਚੋਣਾਂ ਲਈ ਕਈ ਕਮੇਟੀਆਂ ਦਾ ਗਠਨ ਕੀਤਾ ਹੈ। ਵਿਧਾਨ ਸਭਾ ਚੋਣਾਂ ਫ਼ਰਵਰੀ-ਮਾਰਚ 2022 ਵਿੱਚ ਹੋਣੀਆਂ ਹਨ। ਇਨ੍ਹਾਂ ਕਮੇਟੀਆਂ ਵਿੱਚ ਸੂਬੇ ਦੇ ਲਗਭਗ ਸਾਰੇ ਵੱਡੇ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਵੇਂ ਕਿ ਸਲਮਾਨ ਖੁਰਸ਼ੀਦ, ਪ੍ਰਮੋਦ ਤਿਵਾਰੀ, ਰਾਸ਼ਿਦ ਅਲਵੀ, ਨੂਰ ਬਾਨੋ, ਅਨੁਗ੍ਰਹਿ ਨਾਰਾਇਣ, ਪਰੰਤੂ ਜਿਤਿਨ ਪ੍ਰਸਾਦ ਦਾ ਨਾਂਅ ਨਹੀਂ ਹੈ।
ਪਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸੋਨੀਆ ਗਾਂਧੀ ਨੇ ਉੱਤਰ ਪ੍ਰਦੇਸ਼ ਚੋਣਾਂ ਲਈ ਕਮੇਟੀਆਂ ਦਾ ਗਠਨ ਕੀਤਾ ਹੈ। ਵਿਧਾਨ ਸਭਾ ਚੋਣਾਂ ਫ਼ਰਵਰੀ-ਮਾਰਚ 2022 ਵਿੱਚ ਹੋਣੀਆਂ ਹਨ। ਇਨ੍ਹਾਂ ਸੰਮਤੀਆਂ ਵਿੱਚ ਸੂਬੇ ਦੇ ਲਗਭਗ ਸਾਰੇ ਵੱਡੇ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਵੇਂ ਕਿ ਸਲਮਾਨ ਖੁਰਸ਼ੀਦ, ਪ੍ਰਮੋਦ ਤਿਵਾਰੀ, ਰਾਸ਼ਿਦ ਅਲਵੀ, ਨੂਰ ਬਾਨੋ, ਅਨੁਗ੍ਰਹਿ ਨਾਰਾਇਣ, ਪਰੰਤੂ ਜਿਤਿਨ ਪ੍ਰਸਾਦ ਦਾ ਨਾਂਅ ਨਹੀਂ ਹੈ।
ਇਨ੍ਹਾਂ ਸੰਮਤੀਆਂ ਦਾ ਗਠਨ ਸੂਬੇ ਦੇ 9 ਸੀਨੀਅਰ ਆਗੂਆਂ ਦੇ ਸੋਨੀਆ ਗਾਂਧੀ ਨੂੰ ਚਿੱਠੀ ਲਿਖਣ ਤੋਂ ਬਾਅਦ ਕੀਤਾ ਗਿਆ ਹੈ। ਇਨ੍ਹਾਂ ਸਾਰੇ ਆਗੂਆਂ ਨੂੰ ਪਾਰਟੀ ਨੇ ਪਿਛਲੇ ਸਾਲ ਬਰਖ਼ਾਸਤ ਕਰ ਦਿੱਤਾ ਸੀ। ਇਸ ਚਿੱਠੀ ਵਿੱਚ ਪ੍ਰਿਯੰਕਾ ਗਾਂਧੀ ਵਾਡਰਾ 'ਤੇ ਨਿਸ਼ਾਨਾ ਲਾਇਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਸੋਨੀਆ ਗਾਂਧੀ ਪਰਿਵਾਰਵਾਦ ਤੋਂ ਉਪਰ ਉੱਠੇ ਅਤੇ ਕਾਂਗਰਸ ਵਿੱਚ ਮੁੜ ਤੋਂ ਲੋਕਤੰਤਰੀ ਜੜ੍ਹਾਂ ਨੂੰ ਮਜ਼ਬੂਤ ਕਰੇ। ਇਸ ਤੋਂ ਪਹਿਲਾਂ ਜਿਹੜੇ ਕਾਂਗਰਸੀ ਆਗੂਆਂ ਨੇ ਸੋਨੀਆ ਗਾਂਧੀ ਨੂੰ ਪਾਰਟੀ ਵਿੱਚ ਸੁਧਾਰ ਅਤੇ ਅਗਵਾਈ ਤਬਦੀਲੀ ਦੇ ਮੁੱਦੇ 'ਤੇ ਚਿੱਠੀ ਲਿਖੀ ਸੀ, ਉਨ੍ਹਾਂ ਵਿੱਚ ਜਿਤਿਨ ਪ੍ਰਸਾਦ ਵੀ ਸ਼ਾਮਲ ਸਨ।