ਪੰਜਾਬ

punjab

ETV Bharat / bharat

ਮੰਦਸੌਰ: ਤੇਂਦੂਏ ਦੇ ਬੱਚੇ ਨੂੰ ਲੋਕਾਂ ਨੇ ਉਤਾਰਿਆ ਮੌਤ ਦੇ ਘਾਟ - Naryangarh

ਨਾਰਾਇਣਗੜ੍ਹ ਥਾਣਾ ਖੇਤਰ ਦੇ ਪਿੰਡ ਫ਼ਤਿਹਪੁਰ ਵਿੱਚ ਅਚਾਨਕ 2 ਤੇਂਦੂਏ ਦਾਖ਼ਲ ਹੋ ਗਏ ਜਿਨ੍ਹਾਂ ਨੇ ਬਸਤੀ ਦੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਇਸ ਤੋਂ ਡਰਦਿਆਂ ਲੋਕਾਂ ਨੇ ਤੇਂਦੂਏ ਤੇ ਉਸ ਦੇ ਬੱਚੇ ਉੱਤੇ ਹਮਲਾ ਕਰ ਕੇ ਤੇਂਦੂਏ ਦੇ ਬੱਚੇ ਨੂੰ ਮਾਰ ਦਿੱਤਾ।

leopard killed

By

Published : May 20, 2019, 7:20 PM IST

ਮੰਦਸੌਰ: ਪਿੰਡ ਫ਼ਤਿਹਪੁਰ ਵਿੱਚ ਸਵੇਰੇ ਤੇਂਦੂਏ ਦੇ ਆਉਣ ਦੀ ਖ਼ਬਰ ਸੁਣ ਕੇ ਦਹਿਸ਼ਤ ਫੈਲ ਗਈ। ਤੇਂਦੂਏ ਨੇ ਕਈ ਲੋਕਾਂ ਉੱਤੇ ਹਮਲਾ ਕਰਦੇ ਹੋਏ ਬਜ਼ੁਰਗ ਔਰਤ ਸਣੇ 4 ਲੋਕਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਦੱਸਿਆ ਦਾ ਰਿਹਾ ਹੈ ਕਿ ਪਿੰਡ ਵਿੱਚ 2 ਤੇਂਦੂਏ ਦਾਖ਼ਲ ਹੋਏ ਸਨ।

ਵੇਖੋ ਵੀਡੀਓ

ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਮਾਮਲੇ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ ਪਰ ਉਹ ਸਮੇਂ ਸਿਰ ਨਹੀਂ ਪਹੁੰਚੇ। ਗੁੱਸੇ ਵਿੱਚ ਆਏ ਲੋਕਾਂ ਨੇ ਪਥਰਾਅ ਕਰਦੇ ਹੋਏ ਦੇ ਤੇਂਦੂਏ ਦੇ ਬੱਚੇ ਨੂੰ ਮਾਰ ਦਿੱਤਾ।

ਦੋਵੇਂ ਤੇਂਦੂਏ ਭੇਡਾਂ ਦੇ ਝੁੰਡ ਦਾ ਪਿੱਛਾ ਕਰਦੇ ਹੋਏ ਪਿੰਡ ਵਿੱਚ ਆ ਗਏ ਸਨ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਮਾਮਲੇ 'ਤੇ ਡੀ.ਐਫ਼.ਓ. ਮਯੰਕ ਚਾਂਦੀਵਾਲ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

...view details