20 ਅਗਸਤ 1944 ਨੂੰ ਪੈਦਾ ਹੋਏ ਰਾਜੀਵ ਗਾਂਧੀ ਦੀ ਅੱਜ 76ਵੀਂ ਜਯੰਤੀ ਹੈ। ਉਹ ਰਾਜਨੀਤੀ ਵਿੱਚ ਦਾਖਲ ਨਹੀਂ ਹੋਣਾ ਚਾਹੁੰਦੇ ਸਨ, ਪਰ ਸਥਿਤੀ ਅਜਿਹੀ ਹੋ ਗਈ ਕਿ ਉਹ ਰਾਜਨੀਤੀ ਵਿੱਚ ਆ ਗਏ ਅਤੇ ਉਨ੍ਹਾਂ ਦਾ ਨਾਂਅ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਵਜੋਂ ਦਰਜ ਹੋਇਆ। ਉਨਾਂ ਦੀ 76ਵੀਂ ਜਨਮ ਵਰੇਗੰਢ ਮੌਕੇ ਰਾਜਨੀਤਕ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ।
ਕਾਂਗਰਸੀ ਆਗੂ 'ਤੇ ਉਨ੍ਹਾਂ ਦੇ ਪੁਤਰ ਰਾਹੁਲ ਗਾਂਧੀ ਨੇ ਵੀਰ ਭੂਮੀ 'ਤੇ ਜਾ ਕੇ ਸ਼ਰਧਾਂਜਲੀ ਦਿੱਤੀ।
ਰਾਹੁਲ ਗਾਂਧੀ ਨੇ ਵੀਰ ਭੂਮੀ 'ਤੇ ਪਿਤਾ ਨੂੰ ਦਿੱਤੀ ਸ਼ਰਧਾਂਜਲੀ
ਉਨ੍ਹਾਂ ਨੇ ਟਵੀਟ ਵੀ ਕੀਤਾ ਜਿਸ ਵਿੱਚ ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਆਪਣੇ ਜ਼ਮਾਨੇ ਦੇ ਬਹੁਤ ਵਧੀਆ ਸੋਚ ਵਾਲੇ ਵਿਅਕਤੀ ਸਨ। ਇਸ ਸਭ ਤੋਂ ਇਲਾਵਾ ਉਹ ਹਮਦਰਦ ਤੇ ਪਿਆਰੇ ਸਨ। ਉਨ੍ਹਾਂ ਦਾ ਪੁਤਰ ਹੋਣ 'ਤੇ ਮੈਨੂੰ ਮਾਣ ਹੈ। ਅਸੀਂ ਰੋਜ਼ ਉਨ੍ਹਾਂ ਨੂੰ ਯਾਦ ਕਰਦੇ ਹਾਂ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ 76ਵੀਂ ਜਯੰਤੀ 'ਤੇ ਯਾਦ ਕਰਦੇ ਹੋਏ ਉਨ੍ਹਾਂ ਦੇ ਆਧੁਨਿਕ ਭਾਰਤ ਦੇ ਸੁਪਣੇ ਬਾਰੇ ਜ਼ਿਕਰ ਕੀਤਾ ਤੇ ਉਨ੍ਹਾਂ ਦੇ ਸੁਪਣੀਆਂ ਨੂੰ ਸੱਚ ਕਰਨ ਦੀ ਗੱਲ ਆਖੀ।
ਕਾਂਗਰਸ ਨੇ ਆਪਣੇ ਟਵੀਟਰ ਹੈਂਡਲ ਤੇ ਰਾਜੀਵ ਗਾਂਧੀ ਦੇ ਦੇਸ਼ ਦੇ ਵਿਕਾਸ ਲਈ ਕਈ ਯੋਜਨਾਵਾਂ ਦਾ ਜ਼ਿਕਰ ਕੀਤਾ ਜਿਵੇਂ 'ਹਰ ਅਖੀਰਲੇ ਭਾਰਤੀ ਲਈ ਸੱਚਾ ਸਵਰਾਜ' ਇੱਕ ਸੁਪਨਾ ਅਤੇ ਟੀਚਾ ਹੁੰਦਾ ਹੈ ਜਿਸ ਨੂੰ ਪਾਉਣ ਲਈ ਅਸੀਂ ਤਿਆਰ ਹਾਂ।
ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਰਾਜੀਵ ਗਾਂਧੀ ਨੇ ਦੇਸ਼ ਦੀ ਪ੍ਰਣਾਲੀ ਵਿੱਚ ਬਹੁਤ ਤਬਦੀਲੀ ਲਿਆਉਣ ਲਈ ਕੰਮ ਕੀਤਾ ਸੀ। ਉਨ੍ਹਾਂ ਨੇ ਸਿੱਖਿਆ ਤੇ ਨੌਜਵਾਨਾਂ ਦੇ ਵਿਕਾਸ ਲਈ ਕਈ ਕਦਮ ਚੁੱਕੇ ਜਿਸ ਲਈ ਉਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ