ਪੰਜਾਬ

punjab

ETV Bharat / bharat

ਲਾਰੈਂਸ ਬਿਸ਼ਨੋਈ ਨੇ ਪੁਲਿਸ ਅਧਿਕਾਰੀ ਦੀ ਖ਼ੁਦਕੁਸ਼ੀ ਦਾ ਬਦਲਾ ਲੈਣ ਦੀ ਦਿੱਤੀ ਧਮਕੀ - Lawrence Bishnoi facebook post

ਭਰਤਪੁਰ ਸੈਂਟਰਲ ਜੇਲ੍ਹ 'ਚ ਸਜ਼ਾ ਕੱਟ ਰਹੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ 26 ਮਈ ਨੂੰ ਆਪਣੇ ਫੇਸਬੁੱਕ ਪੇਜ 'ਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਸ ਨੇ ਲਿਖਿਆ ਕਿ ਵਿਸ਼ਣੂ ਦੱਤ ਇੱਕ ਬਹੁਤ ਹੀ ਇਮਾਨਦਾਰ ਤੇ ਚੰਗਾ ਪੁਲਿਸ ਅਧਿਕਾਰੀ ਸੀ। ਉਸ ਨੇ ਲਿਖਿਆ ਕਿ ਜਿਸ ਵੀ ਆਗੂ ਦਾ ਉਸ ਦੀ ਮੌਤ ਪਿੱਛੇ ਹੱਥ ਹੈ, ਉਹ ਮਰਨ ਲਈ ਤਿਆਰ ਹੋ ਜਾਵੇ।

Lawrence Bishnoi threatens to avenge police officer's suicide
ਲਾਰੈਂਸ ਬਿਸ਼ਨੋਈ ਨੇ ਪੁਲਿਸ ਅਧਿਕਾਰੀ ਦੀ ਖ਼ੁਦਕੁਸ਼ੀ ਦਾ ਬਦਲਾ ਲੈਣ ਦੀ ਦਿੱਤੀ ਧਮਕੀ

By

Published : Jun 1, 2020, 11:58 AM IST

ਚੁਰੂ(ਰਾਜਸਥਾਨ): ਰਾਜਸਥਾਨ ਦੇ ਚੁਰੂ ਦੇ ਪੁਲਿਸ ਅਧਿਕਾਰੀ ਵਿਸ਼ਣੂ ਦੱਤ ਬਿਸ਼ਨੋਈ ਦੀ ਬੀਤੇ ਦਿਨੀਂ ਫਾਂਸੀ ਦੇ ਫੰਦੇ 'ਤੇ ਲਟਕੀ ਲਾਸ਼ ਮਿਲੀ ਸੀ। ਇਸ ਤੋਂ ਬਾਅਦ ਭਰਤਪੁਰ ਸੈਂਟਰਲ ਜੇਲ੍ਹ 'ਚ ਸਜ਼ਾ ਕੱਟ ਰਹੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ 26 ਮਈ ਨੂੰ ਆਪਣੇ ਫੇਸਬੁੱਕ ਪੇਜ 'ਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਸ ਨੇ ਲਿਖਿਆ ਕਿ ਵਿਸ਼ਣੂ ਦੱਤ ਇੱਕ ਬਹੁਤ ਹੀ ਇਮਾਨਦਾਰ ਤੇ ਚੰਗਾ ਪੁਲਿਸ ਅਧਿਕਾਰੀ ਸੀ ਅਤੇ ਮੇਰਾ ਨਾਮ ਉਸ ਨਾਲ ਬਿਨ੍ਹਾਂ ਗੱਲ ਤੋਂ ਜੋੜਿਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਉਸ ਨੇ ਲਿਖਿਆ ਕਿ ਇਹ ਸਿਰਫ਼ ਬਦਨਾਮ ਕਰਨ ਦੀ ਸਾਜ਼ਿਸ਼ ਹੈ ਪਰ ਜਿਸ ਵੀ ਆਗੂ ਦਾ ਉਸ ਦੀ ਮੌਤ ਪਿੱਛੇ ਹੱਥ ਹੈ, ਉਹ ਮਰਨ ਲਈ ਤਿਆਰ ਹੋ ਜਾਵੇ।

ਵੀਡੀਓ

ਜ਼ਿਕਰਯੋਗ ਹੈ ਕਿ ਰਾਜਗੜ੍ਹ ਥਾਣੇ ਦੇ ਇੰਚਾਰਜ ਵਿਸ਼ਣੂ ਦੱਤ ਬਿਸ਼ਨੋਈ ਦੀ ਲਾਸ਼ ਪਿਛਲੇ ਦਿਨੀਂ ਆਪਣੇ ਸਰਕਾਰੀ ਕਮਰੇ ਵਿਚ ਲਟਕਦੀ ਮਿਲੀ ਸੀ ਅਤੇ ਇਸ ਮਾਮਲੇ ਨੂੰ ਲੈ ਕੇ ਸਾਰੇ ਪਾਸਿਓਂ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ: ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਦੇਸ਼ਾਂ ਦੀ ਸੂਚੀ 'ਚ 7ਵੇਂ ਨੰਬਰ 'ਤੇ ਭਾਰਤ

ਇਸ ਦੌਰਾਨ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਆਪਣੇ ਫੇਸਬੁੱਕ ਪੇਜ ਰਾਹੀਂ ਧਮਕੀ ਦਿੱਤੀ ਹੈ ਕਿ ਪੁਲਿਸ ਅਧਿਕਾਰੀ ਦੀ ਖੁਦਕੁਸ਼ੀ ਪਿੱਛੇ ਜਿਸ ਵੀ ਆਗੂ ਦਾ ਹੱਥ ਹੈ, ਉਹ ਮੌਤ ਦੀ ਤਿਆਰੀ ਕਰ ਲਵੇ।

ਕੇਂਦਰੀ ਜੇਲ੍ਹ ਸੇਵਰ ਦੇ ਸੁਪਰਡੈਂਟ ਸੁਧੀਰ ਪ੍ਰਕਾਸ਼ ਪੁਨੀਆ ਮੁਤਾਬਕ ਕੈਦੀ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿੱਚ ਲਗਾਤਾਰ ਤਲਾਸ਼ੀ ਲਈ ਜਾ ਰਹੀ ਹੈ ਅਤੇ ਕੁੱਝ ਦਿਨ ਪਹਿਲਾਂ ਉਸ ਕੋਲੋਂ ਦੋ ਮੋਬਾਈਲ ਵੀ ਬਰਾਮਦ ਕੀਤੇ ਗਏ ਸੀ।

ABOUT THE AUTHOR

...view details