ਕੋਲਕਾਤਾ : ਪੱਛਮੀ ਬੰਗਾਲ ਕਾਂਗਰਸ ਦੇ ਮੁਖੀ ਅਧੀਰ ਰੰਜਨ ਚੌਧਰੀ ਨੇ ਸੂਬੇ ਅੰਦਰ ਕਾਨੂੰਨ ਵਿਵਸਥਾ ਵਿਗੜਨ ਦੇ ਦੋਸ਼ ਲਾਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਤੇ ਵਾਮ ਦਲ ਮਿਲ ਕੇ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਦੇ ਖਿਲਾਫ ਲੜਨਗੇ।
ਪੱਛਮੀ ਬੰਗਾਲ 'ਚ ਵਿਗੜ ਚੁੱਕੀ ਹੈ ਕਾਨੂੰਨ ਵਿਵਸਥਾ-ਅਧੀਰ ਰੰਜਨ ਚੌਧਰੀ - ਕਾਂਗਰਸੀ ਵਰਕਰਾਂ ਨੇ ਕੱਢਿਆ ਮਾਰਚ
ਪੱਛਮੀ ਬੰਗਾਲ ਕਾਂਗਰਸ ਦੇ ਮੁਖੀ ਅਧੀਰ ਰੰਜਨ ਚੌਧਰੀ ਨੇ ਦੋਸ਼ ਲਾਇਆ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਵਿਗੜ ਗਈ ਹੈ। ਇਸ ਦੇ ਨਾਲ ਹੀ ਹੁਣ ਕਾਂਗਰਸ ਅਤੇ ਵਾਮ ਦਲ ਭਾਜਪਾ ਸਣੇ ਟੀਮਐਮਸੀ ਦੋਹਾਂ ਦੇ ਖਿਲਾਫ ਮਿਲਕੇ ਸੰਘਰਸ਼ ਦੀ ਤਿਆਰੀ ਕਰ ਰਹੇ ਹਨ।

ਪੱਛਮੀ ਬੰਗਾਲ 'ਚ ਵਿਗੜ ਚੁੱਕੀ ਹੈ ਕਾਨੂੰਨ ਵਿਵਸਥਾ
ਪੱਛਮੀ ਬੰਗਾਲ 'ਚ ਅਗਲੇ ਸਾਲ ਅਪ੍ਰੈਲ-ਮਈ ਮਹੀਨੇ 'ਚ ਵਿਧਾਨ ਸਭਾ ਚੋਣਾਂ ਕਰਵਾਏ ਜਾਣ ਦਾ ਪ੍ਰਸਤਾਵ ਹੈ। ਸੂਬਾ ਸਰਕਾਰ 'ਤੇ ਕੋਵਿਡ -19 ਮਹਾਂਮਾਰੀ ਨਾਲ ਨਜਿੱਠਣ ਵਿੱਚ ਅਸਫਲ ਹੋਣ ਦਾ ਦੋਸ਼ ਲਗਾਇਆ ਗਿਆ ਹੈ।
ਚੌਧਰੀ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਨੇ ਪਾਰਟੀ ਦੇ ਸੂਬਾ ਹੈਡਕੁਆਰਟਰ ਤੋਂ ਦੋ ਕਿੱਲੋਮੀਟਰ ਲੰਬਾ ਮਾਰਚ ਕੱਢਿਆ।ਇਸ ਦੌਰਾਨ, ਕਾਂਗਰਸੀ ਵਰਕਰਾਂ ਨੇ ਬਿਜਲੀ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਅਤੇ ਰੋਜ਼ਮਰਾ ਦੀਆਂ ਲੋੜੀਂਦਾ ਚੀਜਾਂ ਦੀ ਵੱਧ ਰਹੀਆਂ ਕੀਮਤਾਂ ਖਿਲਾਫ ਵੀ ਰੋਸ ਪ੍ਰਗਟਾਇਆ।
Last Updated : Oct 11, 2020, 12:35 PM IST