ਪੰਜਾਬ

punjab

By

Published : Sep 26, 2020, 4:36 PM IST

ETV Bharat / bharat

ਸਰਕਾਰੀ ਸਨਮਾਨਾਂ ਨਾਲ ਹੋਇਆ ਐਸਪੀ ਬਾਲਾਸੁਬਰਾਮਣੀਅਮ ਦਾ ਅੰਤਮ ਸਸਕਾਰ

ਭਾਰਤੀ ਸਿਨੇਮਾ ਦੇ ਪ੍ਰਸਿੱਧ ਗਾਇਕ ਐਸਪੀ ਬਾਲਾਸੁਬਰਾਮਣੀਅਮ ਦਾ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਤਾਮਿਲਨਾਡੂ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਕੀਤਾ ਗਿਆ।

last-respects-to-singer-sp-balasubrahmanyam-in-thamaraipakkam-village
ਸਰਕਾਰੀ ਸਨਮਾਨਾਂ ਨਾਲ ਹੋਇਆ ਐਸਪੀ ਬਾਲਾਸੁਬਰਾਮਣੀਅਮ ਦਾ ਅੰਤਮ ਸੰਸਕਾਰ

ਹੈਦਰਾਬਾਦ: ਮਸ਼ਹੂਰ ਗਾਇਕ ਐਸਪੀ ਬਾਲਾਸੁਬਰਾਮਣੀਅਮ ਦਾ ਅੰਤਿਮ ਸਸਕਾਰ ਤਾਮਿਲਨਾਡੂ ਦੇ ਤਿਰੂਵੱਲੋਰ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਕੀਤਾ ਗਿਆ। ਇਸ ਦੌਰਾਨ ਆਂਧਰਾ ਪ੍ਰਦੇਸ਼ ਦੇ ਮੰਤਰੀ ਅਨਿਲ ਕੁਮਾਰ ਨੇ ਉਨ੍ਹਾਂ ਦੇ ਜੱਦੀ ਪਿੰਡ ਪਹੁੰਚ ਕੇ ਸ਼ਰਧਾਂਜਲੀ ਦਿੱਤੀ।

ਤਾਮਿਲਨਾਡੂ ਸਰਕਾਰ ਨੇ ਗਾਇਕ ਐਸਪੀ ਬਾਲਾਸੁਬਰਾਮਣੀਅਮ ਦੇ ਅੰਤਮ ਸਸਕਾਰ ਨੂੰ ਸਰਕਾਰੀ ਸਨਮਾਨਾਂ ਨਾਲ ਕਰਨ ਦਾ ਫੈਸਲਾ ਕੀਤਾ ਸੀ।

ਦੱਸ ਦਈਏ ਕਿ ਐਸਪੀ ਬਾਲਾਸੁਬਰਾਮਣੀਅਮ ਕੋਰੋਨਾ ਨਾਲ ਸੰਕਰਮਿਤ ਸਨ। ਉਨ੍ਹਾਂ ਦਾ ਚੇਨਈ ਵਿੱਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੂੰ ਤੇਲਗੂ, ਤਾਮਿਲ ਸਮੇਤ ਹਿੰਦੀ ਗੀਤਾਂ ਵਿੱਚ ਬਹੁਤ ਪ੍ਰਸਿੱਧੀ ਮਿਲੀ ਇੱਕ ਸਮੇਂ ਹਿੰਦੀ ਫਿਲਮਾਂ ਵਿੱਚ ਉਨ੍ਹਾਂ ਨੂੰ ਸਲਮਾਨ ਖਾਨ ਦੀ ਆਵਾਜ਼ ਮੰਨਿਆ ਜਾਂਦਾ ਸੀ। 1980 ਦੀ ਸੁਪਰਹਿੱਟ ਫਿਲਮ ਏਕ ਦੂਜੇ ਕੇ ਲਿਏ ਤੋਂ ਦੇਸ਼ ਦੇ ਹਰ ਪ੍ਰੇਮੀ ਦਾ ਦਿਲ ਛੋਹ ਲਿਆ ਸੀ।

ਬਾਲਾਸੁਬਰਾਮਣੀਅਮ ਨੇ ਮੁੱਖ ਤੌਰ ਤੇ ਤੇਲਗੂ, ਤਾਮਿਲ, ਕੰਨੜ, ਹਿੰਦੀ ਅਤੇ ਮਲਿਆਲਮ ਉਦਯੋਗਾਂ ਵਿੱਚ ਕੰਮ ਕੀਤਾ। ਗਾਇਕ ਨੇ 16 ਭਾਰਤੀ ਭਾਸ਼ਾਵਾਂ ਵਿੱਚ 40,000 ਤੋਂ ਵੱਧ ਗਾਣੇ ਗਾਏ ਜਿਸ ਕਰਕੇ ਉਨ੍ਹਾਂ ਨੂੰ ਵਧੇਰੇ ਗੀਤਾਂ ਲਈ ਗਿੰਨੀਜ਼ ਵਰਲਡ ਰਿਕਾਰਡ ਵਿੱਚ ਥਾਂ ਹਾਸਲ ਹੋਈ।

ABOUT THE AUTHOR

...view details