ਨਵੀਂ ਦਿੱਲੀ : ਕੇਦਰਨਾਥ ਪੈਦਲ ਮਾਰਗ ਲਿਨਚੋਲੀ ਦੇ ਨੇੜੇ ਢਿੱਗਾਂ ਡਿੱਗਣ ਨਾਲ 8 ਤੋਂ 10 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਨ੍ਹਾਂ ਚੋਂ ਇੱਕ ਦੀ ਮੌਤ ਹੋ ਗਈ ਹੈ। ਸੂਬਾ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਜਾਰੀ ਹੈ।
ਕੇਦਾਰਨਾਥ ਮਾਰਗ 'ਤੇ ਡਿੱਗੀਆਂ ਢਿੱਗਾਂ , 8 ਸ਼ਰਧਾਲੂ ਜ਼ਖਮੀ,1 ਦੀ ਮੌਤ - kedarnath Yatra
ਕੇਦਾਰਨਾਥ ਮਾਰਗ ਉੱਤੇ ਢਿੱਗਾਂ ਡਿੱਗਣ ਨਾਲ ਇੱਕ ਦੀ ਮੌਤੇ ਅਤੇ 8 ਸ਼ਰਧਾਲੂਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਢਿੱਗਾਂ ਡਿੱਗਣ ਤੋਂ ਬਾਅਦ ਕੇਦਾਰਨਾਥ ਦੀ ਯਾਤਰਾ ਕੁਝ ਸਮੇਂ ਲਈ ਰੋਕ ਦਿੱਤੀ ਗਈ ਹੈ।
ਕੇਦਾਰਨਾਥ ਮਾਰਗ 'ਤੇ ਦਰਕੀ ਪਹਾੜੀ
ਜਾਣਕਾਰੀ ਮੁਤਾਬਕ ਇਹ ਘਟਨਾ ਵੀਰਵਾਰ ਸ਼ਾਮ 3 ਵਜੇ ਵਾਪਰੀ।ਜਾਣਕਾਰੀ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਵੱਲੋਂ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਇਸ ਦੇ ਲਈ ਐਸਡੀਆਰਐਫ਼ ਅਤੇ ਪੀਡੀਆਰ ਪੁਲਿਸ ਦੇ ਜਵਾਨ ਮੌਕੇ ਉੱਤੇ ਪਹੁੰਚੇ।
ਹਾਦਸੇ ਵਿੱਚ ਲਗਭਗ 8 ਤੋਂ 10 ਲੋਕਾਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜ਼ਖ਼ਮੀ ਲੋਕਾਂ ਨੂੰ ਹਸਪਤਾਲ ਵਿੱਚ ਜ਼ੇਰੇ ਇਲਾਜ ਦਾਖਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਸੂਬਾ ਪ੍ਰਸ਼ਾਸਨ ਵੱਲੋਂ ਕੇਦਾਰਨਾਥ ਦੀ ਯਾਤਰਾ ਰੋਕ ਦਿੱਤੀ ਗਈ ਹੈ।