ਉੱਤਰਕਾਸ਼ੀ ਦੇ ਬੰਗਾਣ 'ਚ ਭਾਰੀ ਤਬਾਹੀ, ਵੇਖਦੇ ਹੀ ਵੇਖਦੇ ਨਦੀ 'ਚ ਡਿੱਗੇ ਵਾਹਨ - ਬੰਗਾਣ 'ਚ ਭਾਰੀ ਤਬਾਹੀ
ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਚੱਲਦੇ ਭੂ-ਖੋਰ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਹਨ। ਜ਼ਿਲ੍ਹੇ ਦੇ ਬੰਗਾਣ ਵਿੱਚ ਭੂ-ਖੋਰ ਕਾਰਨ ਕਈ ਵਾਹਨ ਨਦੀ ਵਿੱਚ ਡਿੱਗ ਗਏ।
ਉੱਤਰਕਾਸ਼ੀ ਦੇ ਬੰਗਾਣ 'ਚ ਵੇਖਦੇ ਹੀ ਵੇਖਦੇ ਨਦੀ 'ਚ ਡਿੱਗੇ ਵਾਹਨ
ਉੱਤਰਕਾਸ਼ੀ: ਇੱਥੇ ਬੰਗਾਣ ਵਿੱਚ ਦਿਲ ਦਹਿਲਾ ਦੇਣ ਵਾਲਾ ਮੰਜ਼ਰ ਵੇਖਣ ਨੂੰ ਮਿਲਿਆ ਹੈ। ਪਹਾੜ ਖਿਸਕਣ ਕਾਰਨ ਗੱਡੀਆਂ ਖਿਡੌਣੇ ਵਾਂਗ ਨਦੀ ਵਿੱਚ ਡਿੱਗ ਰਹੀਆਂ ਹਨ। ਲੋਕਾਂ ਨੇ ਗੱਡੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਕਾਮਯਾਬ ਨਾ ਹੋ ਸਕੇ।