ਪੰਜਾਬ

punjab

ETV Bharat / bharat

ਲਾਲੂ ਪ੍ਰਸਾਦ ਆਇਆ ਜੇਲ੍ਹ ਚੋ ਬਾਹਰ - ਰਾਸ਼ਟਰੀ ਜਨਤਾ ਦਲ

ਲਾਲੂ ਪ੍ਰਸਾਦ ਨੂੰ ਹਾਈ ਕੋਰਟ ਨੇ ਰਾਹਤ ਦਿੱਤੀ ਹੈ ਲਾਲੂ ਪ੍ਰਸਾਦ ਨੂੰ ਚਾਰਾ ਘੋਟਾਲਾ ਮਾਮਲੇ 'ਚ ਜ਼ਮਾਨਤ ਮਿਲ ਗਈ ਹੈ। ਲਾਲੂ ਪ੍ਰਸਾਦ ਨੂੰ ਇਹ ਜ਼ਮਾਨਤ ਡੇਢ ਸਾਲ ਬਾਅਦ ਮਿਲੀ ਹੈ।

ਲਾਲੂ ਪ੍ਰਸਾਦ

By

Published : Jul 12, 2019, 6:27 PM IST

ਨਵੀ ਦਿੱਲੀ: ਰਾਸ਼ਟਰੀ ਜਨਤਾ ਦਲ (ਆਰ ਜੇ ਡੀ)ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਜੇਲ੍ਹ ਤੋਂ ਡੇਢ ਸਾਲ ਬਾਅਦ ਝਾਰਖੰਡ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਲਾਲੂ ਪ੍ਰਸਾਦ ਨੂੰ ਚਾਰਾ ਘੋਟਾਲਾ ਮਾਮਲੇ 'ਚ ਸੀਬੀਆਈ ਨੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ ਜਿਸ ਵਿੱਚੋਂ ਤਕਰੀਬਨ ਅੱਧੀ ਸਜ਼ਾ ਲਾਲੂ ਯਾਦਵ ਭੁਗਤ ਚੁੱਕਿਆ ਹੈ।

ਲਾਲੂ ਪ੍ਰਸਾਦ ਦੇਵਘਰ ਖਜ਼ਾਨੇ ਤੋਂ ਪਸ਼ੂ ਚਾਰੇ ਦੇ ਨਾਂ 'ਤੇ ਗੈਰ-ਕਾਨੂੰਨੀ ਢੰਗ ਨਾਲ ਨਗ਼ਦੀ ਕੱਢਣ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ। ਅਦਾਲਤ ਨੇ ਲਾਲੂ ਪ੍ਰਸਾਦ ਨੂੰ 50-50 ਹਜ਼ਾਰ ਦੇ ਮੁਚਲਕੇ ਉੱਤੇ ਜ਼ਮਾਨਤ ਦਿੱਤੀ ਹੈ। ਅਦਾਲਤ ਨੇ ਉਸ ਨੂੰ ਪਾਸਪੋਰਟ ਜਮ੍ਹਾ ਕਰਾਉਣ ਦਾ ਵੀ ਹੁਕਮ ਦਿੱਤਾ।ਆਧਾਰ ਤੇ ਲਾਲੂ ਪ੍ਰਸਾਦ ਨੂੰ ਜ਼ਮਾਨਤ ਮਿਲੀ ਹੈ।

ABOUT THE AUTHOR

...view details