ਪੰਜਾਬ

punjab

ETV Bharat / bharat

'ਵਾਕਿਫ ਕਹਾਂ ਜਮਾਨਾ ਮੇਰੀ ਉਡਾਨ ਸੇ, ਵੋ ਔਰ ਥੇ ਜੋ ਹਾਰ ਗਏ ਆਸਮਾਨ ਸੇ' - ਰਾਂਚੀ ਦੀ ਲਕਸ਼ਮੀ ਸ਼ਰਮਾ

ਇੱਕ ਉੱਚ ਕੋਟੀ ਦੀ ਬ੍ਰਾਹਮਣ ਮਾਰਵਾੜੀ ਪਰਿਵਾਰ ਵਿਚੋਂ ਆਉਣ ਵਾਲੀ ਲਕਸ਼ਮੀ ਸ਼ਰਮਾ ਲਈ ਇਹ ਸੌਖਾ ਨਹੀਂ ਸੀ। ਪਰਿਵਾਰਕ ਮੈਂਬਰਾਂ ਨੂੰ ਇਹ ਸਵੀਕਾਰ ਨਹੀਂ ਸੀ ਕਿ ਪਰਿਵਾਰ ਦੀ ਨੂੰਹ ਘਰ ਦੀ ਦਹਿਲੀਜ਼ ਪਾਰ ਕਰ ਪਾਵਰ ਲਿਫਟਰ ਬਣੇ। ਪਰਿਵਾਰ ਦੇ ਮੈਂਬਰਾਂ ਦੇ ਵਿਰੋਧ ਦੇ ਬਾਵਜੂਦ ਲਕਸ਼ਮੀ ਨੇ ਆਪਣੀ ਸਖ਼ਤ ਮਿਹਨਤ ਦੇ ਜ਼ੋਰ 'ਤੇ ਸਥਾਨਕ ਟੂਰਨਾਮੈਂਟ ਜਿੱਤਿਆ।

ਪਾਵਰ ਲਿਫਟਰ ਲਕਸ਼ਮੀ ਸ਼ਰਮਾ
ਪਾਵਰ ਲਿਫਟਰ ਲਕਸ਼ਮੀ ਸ਼ਰਮਾ

By

Published : Oct 25, 2020, 11:52 AM IST

ਰਾਂਚੀ: ਕਹਿੰਦੇ ਹਨ ਜਦੋਂ ਜਿੱਤ ਜਨੂੰਨ ਬਣ ਜਾਵੇ ਤਾਂ ਹਰ ਮੁਸ਼ਕਲ ਆਸਾਨ ਹੋ ਜਾਂਦੀ ਹੈ। ਬੀਤੇ 4 ਸਾਲ ਤੋਂ ਲਗਾਤਾਰ ਨੇਸ਼ਨਲ ਗੇਮਜ਼ 'ਚ 4 ਗੋਲਡ ਮੇਡਲ ਜਿੱਤ ਕੇ ਇਹ ਸਾਬਤ ਕਰ ਦਿਖਾਇਆ ਹੈ ਰਾਂਚੀ ਦੀ ਲਕਸ਼ਮੀ ਸ਼ਰਮਾ ਨੇ। ਲਕਸ਼ਮੀ ਸ਼ਰਮਾ ਨੇ 36 ਸਾਲ ਦੀ ਉਮਰ ਦੇ ਉਸ ਪੜਾਅ 'ਚ ਕੁਝ ਕਰ ਦਿਖਾਉਣ ਦਾ ਫੈਸਲਾ ਕੀਤਾ, ਜਦੋਂ ਲੋਕ ਅਕਸਰ ਆਪਣੀ ਪਾਰਿਵਰਕ ਜਿੰਮੇਦਾਰੀਆਂ 'ਚ ਗਵਾਚ ਜਾਂਦੇ ਹਨ। ਦਰਅਸਲ, 4 ਸਾਲ ਪਹਿਲੇ ਲਕਸ਼ਮੀ ਨੂੰ ਸਾਇਟਿਕਾ ਦਾ ਦਰਦ ਹੋਇਆ ਸੀ ਤੇ ਇਥੋਂ ਹੀ ਉਸ ਦੀ ਜਿੰਦਗੀ ਨੇ ਨਵਾਂ ਮੋੜ ਲਿਆ। ਬੇਟੇ ਦੀ ਸਲਾਹ ਤੇ ਝਾਰਖੰਡ ਦੀ ਸਟਾਰ ਪਾਵਰ ਲਿਫਟਰ ਸੁਜਾਤਾ ਭਗਤ ਦੇ ਸਾਥ ਨੇ ਲਕਸ਼ਮੀ ਦੇ ਹੌਂਸਲੇ ਨੂੰ ਖੰਭ ਲਗਾ ਦਿੱਤੇ।

ਪਾਵਰ ਲਿਫਟਰ ਲਕਸ਼ਮੀ ਸ਼ਰਮਾ ਨੇ ਕਿਹਾ, "ਮੇਰੇ ਪੈਰ 'ਚ ਸਾਇਟਿਕਾ ਦਾ ਦਰਦ ਹੋਇਆ ਸੀ, ਜਿਸ ਕਾਰਨ ਮੈਂ ਲਾਚਾਰ ਹੋ ਗਈ ਸੀ। ਇਥੇ ਤੱਕ ਕਿ ਮੈਂ ਬੈਠ ਵੀ ਨਹੀਂ ਸਕਦੀ ਸੀ। ਦੋ ਸਾਲ ਇਲਾਜ ਕਰਵਾਇਆ ਪਰ ਦਰਦ ਠੀਕ ਨਹਾਂ ਹੋਇਆ। ਮੇਰਾ ਬੇਟਾ ਕਸਰਤ ਕਰਦਾ ਸੀ ਤਾਂ ਉਨ੍ਹੇ ਮੈਨੂੰ ਜਿਮ ਦੀ ਸ਼ੁਰੂਆਤ ਕਰਵਾਈ। ਜਿਥੇ ਮੈਨੂੰ ਪਾਵਰ ਲਿਫ਼ਟਰ ਸੁਜਾਤਾ ਮਿਲੀ, ਜਿਨ੍ਹੇ ਮੈਨੂੰ ਪ੍ਰੇਰਿਤ ਕੀਤਾ। ਇਸ ਤਰ੍ਹਾਂ ਮੈਂ ਹੌਲਾ ਹੌਲੀ ਅੱਗੇ ਵੱਧੀ।"

'ਵਾਕਿਫ ਕਹਾਂ ਜਮਾਨਾ ਮੇਰੀ ਉਡਾਨ ਸੇ, ਵੋ ਔਰ ਥੇ ਜੋ ਹਾਰ ਗਏ ਆਸਮਾਨ ਸੇ'

ਇੱਕ ਉੱਚ ਕੋਟੀ ਦੀ ਬ੍ਰਾਹਮਣ ਮਾਰਵਾੜੀ ਪਰਿਵਾਰ ਵਿਚੋਂ ਆਉਣ ਵਾਲੀ ਲਕਸ਼ਮੀ ਸ਼ਰਮਾ ਲਈ ਇਹ ਸੌਖਾ ਨਹੀਂ ਸੀ। ਪਰਿਵਾਰਕ ਮੈਂਬਰਾਂ ਨੂੰ ਇਹ ਸਵੀਕਾਰ ਨਹੀਂ ਸੀ ਕਿ ਪਰਿਵਾਰ ਦੀ ਨੂੰਹ ਘਰ ਦੀ ਦਹਿਲੀਜ਼ ਪਾਰ ਕਰ ਪਾਵਰ ਲਿਫਟਰ ਬਣੇ। ਪਰਿਵਾਰ ਦੇ ਮੈਂਬਰਾਂ ਦੇ ਵਿਰੋਧ ਦੇ ਬਾਵਜੂਦ ਲਕਸ਼ਮੀ ਨੇ ਆਪਣੀ ਸਖ਼ਤ ਮਿਹਨਤ ਦੇ ਜ਼ੋਰ 'ਤੇ ਸਥਾਨਕ ਟੂਰਨਾਮੈਂਟ ਜਿੱਤਿਆ। ਇਸ ਤੋਂ ਬਾਅਦ ਉਨ੍ਹਾਂ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ 2017 ਦੀਆਂ ਰਾਸ਼ਟਰੀ ਖੇਡਾਂ ਵਿੱਚ ਝਾਰਖੰਡ ਲਈ ਸੋਨ ਤਮਗਾ ਜਿੱਤਿਆ ਅਤੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ। 2017 ਤੋਂ ਬਾਅਦ ਲਕਸ਼ਮੀ ਸਾਰੇ ਨੈਸ਼ਨਲ ਖੇਡਾਂ ਵਿੱਚ ਲਗਾਤਾਰ 4 ਗੋਲਡ ਮੈਡਲ ਜਿੱਤ ਕੇ ਨੈਸ਼ਨਲ ਚੈਂਪੀਅਨ ਬਣ ਗਈ।

ਪਾਵਰ ਲਿਫਟਰ ਲਕਸ਼ਮੀ ਸ਼ਰਮਾ ਨੇ ਕਿਹਾ, "ਹਰ ਕੋਈ ਹੁਣ ਮਾਣ ਮਹਿਸੂਸ ਕਰ ਰਿਹਾ ਹੈ। ਪਿਤਾ ਅਤੇ ਪਤੀ ਦੋਹਾਂ ਤੋਂ ਉਮੀਦ ਸੀ, ਹੁਣ ਮੈਂ ਖੁਸ਼ ਹਾਂ। ਮੇਰੀ ਧੀ ਨੇ ਪੈਸਿਆਂ ਨਾਲ ਮਦਦ ਕੀਤੀ ਅਤੇ ਬੇਟੇ ਨੇ ਮੇਰੇ ਦਿਮਾਗ ਨੂੰ ਮਜ਼ਬੂਤ ​​ਕੀਤਾ। 5 ਨੇਸ਼ਨਲ ਗੇਮਜ਼ ਵਿਚੋਂ 4 ਵਿੱਚ ਸੋਨ ਤਗਮੇ ਜਿੱਤੇ ਹਨ। ਹੁਣ ਮੈਂ ਅੰਤਰਰਾਸ਼ਟਰੀ ਲਈ ਤਿਆਰੀ ਕਰ ਰਿਹਾ ਹਾਂ।"

ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਲਕਸ਼ਮੀ ਭਾਵੁਕ ਹੋ ਜਾਂਦੀ ਹੈ। ਉਹ ਕਹਿੰਦੀ ਹੈ ਕਿ ਭਲੇ ਹੀ ਦੁਨੀਆ ਚੰਨ 'ਤੇ ਕਿਉ ਨਾਲ ਚਲੀ ਜਾਵੇ ਪਰ ਮਰਦ ਤੇ ਔਰਤ ਵਿਚਾਲੇ ਸਮਾਜ ਹਮੇਸ਼ਾ ਭੇਦਭਾਵ ਕਰਦਾ ਰਹੇਗਾ। ਹਾਲਾਂਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਰਫ਼ਤਾਰ ਮੇਰੀ ਹੌਲੀ ਹੀ ਸਹੀ। ਪਰ ਉਡਾਣ ਲੰਬੀ ਹੋਵੇਗੀ।

ABOUT THE AUTHOR

...view details