ਪੰਜਾਬ

punjab

ETV Bharat / bharat

ਲਾਹੌਰ ਮਸੀਤ ਧਮਾਕਾ: ਮਰਨ ਵਾਲਿਆਂ ਦੀ ਗਿਣਤੀ 8, 25 ਜ਼ਖ਼ਮੀ

ਪਾਕਿਸਤਾਨ ਦੀ ਦਾਤਾ ਦਰਬਾਰ ਮਸੀਤ ਦੇ ਬਾਹਰ ਜ਼ੋਰਧਾਰ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ 8 ਲੋਕਾਂ ਦੇ ਮਾਰੇ ਜਾਣ ਅਤੇ 25 ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ।

a

By

Published : May 8, 2019, 11:44 AM IST

ਨਵੀਂ ਦਿੱਲੀ: ਪਾਕਿਸਤਾਨ ਦੇ ਲਾਹੌਰ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ। ਸ਼ਹਿਰ ਵਿੱਚ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਦਾਤਾ ਦਰਬਾਰ ਮਸੀਤ ਬਾਹਰ ਜ਼ੋਰਦਾਰ ਧਮਾਕਾ ਹੋਇਆ ਹੈ। ਇਸ ਵਿੱਚ 8 ਲੋਕਾਂ ਦੇ ਮਾਰੇ ਜਾਣ ਅਤੇ 25 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਜਾਣਕਾਰੀ ਮੁਤਾਬਕ ਇਸ ਧਮਾਕੇ ਵਿੱਚ ਇੱਕ ਪੁਲਿਸ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਧਮਾਕੇ ਸਵੇਰੇ 8.45 'ਤੇ ਗੇਟ ਨੰ. 2 'ਤੇ ਵਾਪਰਿਆ ਜਿਸ ਵਿੱਚ 8 ਦੀ ਮੌਤ ਅਤੇ 25 ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਲਾਹੌਰ ਦੇ ਮਾਓ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਆਈਜੀਪੀ ਅਰਿਫ਼ ਨਵਾਜ਼ ਨੇ ਦੱਸਿਆ ਕਿ ਇਸ ਧਮਾਕੇ ਵਿੱਚ ਮਾਰੇ ਗਏ ਲੋਕਾਂ ਵਿੱਚ ਈਲਾਇਟ ਬਲ ਦੇ ਪੰਜ ਜਵਾਨ ਅਤੇ 3 ਸ਼ਹਿਰੀ ਸ਼ਾਮਲ ਹਨ।

ਪਾਕਿਸਤਾਨ ਪੰਜਾਬ ਪੁਲਿਸ ਦੇ ਬੁਲਾਰੇ ਨਵਾਬ ਹੈਦਰ ਨੇ ਦੱਸਿਆ ਕਿ ਇਹ ਇੱਕ ਆਤਮਘਾਤੀ ਧਮਾਕਾ ਸੀ ਜਿਸ ਵਿੱਚ ਪੁਲਿਸ ਦੇ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਦਾਤਾ ਦਰਬਾਰ ਦੱਖਣੀ ਏਸ਼ੀਆ ਦੀਆਂ ਵੱਡੀਆਂ ਮਸੀਤਾਂ ਵਿੱਚੋਂ ਆਉਂਦੀ ਹੈ ਇਸ ਤੋਂ ਪਹਿਲਾਂ ਵੀ 2010 ਵਿੱਚ ਵੀ ਦਾਤਾ ਦਰਬਾਰ ਵਿੱਚ ਆਤਮਘਾਤੀ ਹਮਲਾ ਹੋਇਆ ਸੀ ਜਿਸ ਵਿੱਚ 40 ਲੋਕਾਂ ਦੀ ਮੌਤ ਹੋਈ ਸੀ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮਰਨ ਵਾਲਿਆਂ ਲਈ ਸੋਗ ਪ੍ਰਗਟ ਕੀਤਾ ਹੈ।

ABOUT THE AUTHOR

...view details