ਪੰਜਾਬ

punjab

ETV Bharat / bharat

ਆਸਾਮ 'ਚ ਤਬਾਹੀ ਦਾ ਮੰਜ਼ਰ, ਮਹਿਲਾ ਨੇ ਨਦੀ ਵਿਚਾਲੇ ਕਿਸ਼ਤੀ 'ਚ ਬੱਚੇ ਨੂੰ ਦਿੱਤਾ ਜਨਮ

ਆਸਾਮ 'ਚ ਹੜ੍ਹ ਦੌਰਾਨ ਜਿੱਥੇ ਲੱਖਾਂ ਜ਼ਿੰਦਗੀਆਂ ਪ੍ਰਭਾਵਿਤ ਹੋਈਆਂ ਹਨ, ਉੱਥੇ ਹੀ ਬ੍ਰਹਿਮਪੁੱਤਰ ਨਦੀ ਨੇ ਇੱਕ ਮਹਿਲਾ ਨੂੰ ਅਣਮੁੱਲਾ ਤੋਹਫ਼ਾ ਦਿੱਤਾ ਹੈ।

ਡਿਜ਼ਾਈਨ ਫੋਟੋ।

By

Published : Jul 16, 2019, 7:18 PM IST

ਆਸਾਮ 'ਚ ਹੜ੍ਹ ਨਾਲ ਲੱਖਾਂ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਆਸਾਮ ਦੀ ਬ੍ਰਹਿਮਪੁੱਤਰ ਨਦੀ ਵੀ ਇਸ ਸਮੇਂ ਠਾਠਾਂ ਮਾਰ ਰਹੀ ਹੈ। ਲੋਕਾਂ ਨੂੰ ਖਾਣ ਲਈ ਭੋਜਨ ਨਹੀਂ ਮਿਲ ਰਿਹਾ, ਕਈਆਂ ਦੇ ਘਰ ਰੁੜ੍ਹ ਗਏ ਤੇ ਕਈਆਂ ਕੋਲ ਘਰ ਰਹਿਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਹੈ। ਇੱਥੋਂ ਤੱਕ ਕਿ ਮੈਡੀਕਲ ਜਾਂ ਕਿਸੇ ਦਵਾਈ ਲਈ ਵੀ ਲੋਕ ਤਰਸ ਰਹੇ ਹਨ। ਮੈਡੀਕਲ ਸੁਵਿਧਾ ਨਾ ਹੋਣ ਕਾਰਨ 24 ਸਾਲ ਦੀ ਰੂਮੀ ਪਥੋਰੀ ਨਾਂਅ ਦੀ ਮਹਿਲਾ ਨੇ ਬ੍ਰਹਿਮਪੁੱਤਰ ਨਦੀ ਪਾਰ ਕਰਦਿਆਂ ਕਿਸ਼ਤੀ 'ਚ ਹੀ ਬੱਚੇ ਨੂੰ ਜਨਮ ਦਿੱਤਾ ਹੈ।

ਮਹਿਲਾ ਨੇ ਨਦੀ ਵਿਚਾਲੇ ਕਿਸ਼ਤੀ 'ਚ ਬੱਚੇ ਨੂੰ ਦਿੱਤਾ ਜਨਮ
ਵੇਖੋ ਵੀਡੀਓ।
ਦਰਅਸਲ ਰੂਮੀ ਹੜ੍ਹ ਤੋਂ ਬਚਾਅ ਲਈ ਬ੍ਰਹਿਮਪੁੱਤਰ ਨਦੀ ਪਾਰ ਕਰ ਕਿਸੇ ਸੁਰੱਖਿਅਤ ਥਾਂ ਉੱਤੇ ਜਾਣਾ ਚਾਹੁੰਦੀ ਸੀ ਤੇ ਇਸ ਲਈ ਉਹ ਕਿਸ਼ਤੀ ਰਾਹੀਂ ਨਦੀ ਪਾਰ ਕਰ ਰਹੀ ਸੀ ਕਿ ਇਸ ਦੌਰਾਨ ਉਸਨੂੰ ਲੇਬਰ ਪੇਨ ਸ਼ੁਰੂ ਹੋ ਗਿਆ। ਇਸ ਦੌਰਾਨ ਰੂਮੀ ਨੇ ਬੱਚੇ ਨੂੰ ਜਨਮ ਦਿੱਤਾ।
ਮਹਿਲਾ ਨੇ ਨਦੀ ਵਿਚਾਲੇ ਕਿਸ਼ਤੀ 'ਚ ਬੱਚੇ ਨੂੰ ਦਿੱਤਾ ਜਨਮ
ਮਹਿਲਾ ਨੇ ਨਦੀ ਵਿਚਾਲੇ ਕਿਸ਼ਤੀ 'ਚ ਬੱਚੇ ਨੂੰ ਦਿੱਤਾ ਜਨਮ
ਦੱਸ ਦਈਏ ਕਿ ਜਿਸ ਥਾਂ ਤੇ ਰੂਮੀ ਨੇ ਜਾਣਾ ਸੀ, ਉਹ ਥਾਂ ਕਾਫ਼ੀ ਦੂਰ ਸੀ। ਬੱਚਾ ਪੈਦਾ ਹੋਣ ਤੋਂ ਬਾਅਦ ਵੀ ਨਦੀ ਪਾਰ ਕਰ ਗੋਲਾਘਾਟ ਪੁੱਜਣ 'ਚ 3 ਘੰਟੇ ਦਾ ਸਮਾਂ ਲੱਗ ਗਿਆ। ਰੂਮੀ ਨੂੰ ਬੋਕਾਖਾਟ ਦੇ ਹਸਪਤਾਲ ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਰੂਮੀ ਅਤੇ ਬੱਚੇ ਦੀ ਜਾਂਚ ਕੀਤੀ ਅਤੇ ਅਜੇ ਵੀ ਮਾਂ ਤੇ ਬੱਚੇ ਨੂੰ ਹਸਪਤਾਲ ਚ ਹੀ ਰੱਖਿਆ ਗਿਆ ਹੈ।

ABOUT THE AUTHOR

...view details