ਲੱਦਾਖ: ਲੱਦਾਖ ਵਿੱਚ ਚੀਨ ਨਾਲ ਚੱਲ ਰਹੀ ਤਕਰਾਰ ਦੇ ਮੱਦੇਨਜ਼ਰ ਭਾਰਤ ਨੇ ਸਖਤ ਸਰਦੀਆਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਜ਼ਬਰਦਸਤ ਤਿਆਰੀਆਂ ਕੀਤੀਆਂ ਹਨ। ਭਾਰਤੀ ਫੌਜ ਨੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦੀ ਕਿਸੇ ਵੀ ਹਰਕਤ ਨਾਲ ਨਜਿੱਠਣ ਲਈ ਬੇਹੱਦ ਦੁਰਲੱਭ ਖੇਤਰਾਂ ਵਿੱਚ ਤਾਇਨਾਤ ਸਾਰੇ ਸੈਨਿਕਾਂ ਲਈ ਬਿਸਤਰੇ, ਅਲਮਾਰੀਆਂ, ਬਿਜਲੀ, ਪਾਣੀ, ਹੀਟਰਾਂ ਅਤੇ ਸਵੱਛਤਾ ਪ੍ਰਬੰਧ ਮੁਹੱਈਆ ਕਰਵਾਏ ਹਨ। ਸਹੂਲਤਾਂ ਨਾਲ ਲੈਸ ਆਧੁਨਿਕ ਰਿਹਾਇਸ਼ ਤਿਆਰ ਕੀਤੀ ਗਈ ਹੈ। ਸੂਤਰਾਂ ਮੁਤਾਬਕ ਮੋਰਚੇ ‘ਤੇ ਮੌਜੂਦ ਸੈਨਿਕਾਂ ਦੀ ਤਾਇਨਾਤੀ ਮੁਤਾਬਕ ਉਨ੍ਹਾਂ ਲਈ ਗਰਮ ਤੰਬੂਆਂ ਦਾ ਪ੍ਰਬੰਧ ਕੀਤਾ ਗਿਆ ਹੈ।
ਲੱਦਾਖ: ਮਾਈਨਸ 40 ਡਿਗਰੀ ਤਾਪਮਾਨ 'ਤੇ ਵੀ ਡ੍ਰੈਗਨ ਦੇ ਸਾਮ੍ਹਣੇ ਡਟੇ ਰਹਿਣਗੇ ਜਵਾਨ
ਐਲ.ਏ.ਸੀ. 'ਤੇ ਤਾਪਮਾਨ ਮਾਈਨਸ 40 ਡਿਗਰੀ ਤੱਕ ਪਹੁੰਚ ਗਿਆ ਹੈ ਅਤੇ ਇਸਦੇ ਬਾਵਜੂਦ ਅਗਾਉਂ ਖੇਤਰਾਂ ਵਿੱਚ ਤਾਇਨਾਤ ਫੌਜਾਂ ਲਈ ਮਿਲਟਰੀ ਹੈਬੇਟੇਟ ਦੀ ਤਿਆਰੀ ਮੁਕੰਮਲ ਹੋ ਗਈ ਹੈ। ਸਮਾਰਟ ਟੈਂਟਾਂ ਨਾਲ ਬਿਜਲੀ, ਪਾਣੀ, ਹੀਟਿੰਗ ਸਿਸਟਮ, ਸਿਹਤ ਦੀ ਏਕੀਕ੍ਰਿਤ ਵਿਵਸਥਾ ਨਾਲ ਜਵਾਨ ਡ੍ਰੈਗਨ ਦੇ ਸਾਮ੍ਹਣੇ ਡਟੇ ਰਹਿਣਗੇ।
ਲੱਦਾਖ: ਮਾਈਨਸ 40 ਡਿਗਰੀ ਤਾਪਮਾਨ 'ਤੇ ਵੀ ਡ੍ਰੈਗਨ ਦੇ ਸਾਮ੍ਹਣੇ ਡਟੇ ਰਹਿਣਗੇ ਜਵਾਨ
ਸੂਤਰਾਂ ਨੇ ਦੱਸਿਆ ਕਿ ਕੁੱਝ ਥਾਵਾਂ 'ਤੇ ਭਾਰਤੀ ਫੌਜ ਦੀ ਮੌਜੂਦਗੀ ਨਾਲ, ਨਵੰਬਰ ਦੇ ਬਾਅਦ ਸਰਦੀਆਂ ਵਿੱਚ ਤਾਪਮਾਨ ਮਾਈਨਸ 40 ਡਿਗਰੀ ਸੈਲਸੀਅਸ 'ਤੇ ਆ ਜਾਂਦਾ ਹੈ। ਇਸ ਤੋਂ ਇਲਾਵਾ ਸਰਦੀਆਂ ਦੌਰਾਨ ਜ਼ਿਆਦਾ ਉਚਾਈ ਵਾਲੇ ਖੇਤਰਾਂ ਵਿਚ 30 ਤੋਂ 40 ਫੁੱਟ ਤੱਕ ਬਰਫ ਪੈਣ ਦੀ ਸੰਭਾਵਨਾ ਵੀ ਹੈ। ਸੋਸ਼ਲ ਮੀਡੀਆ 'ਤੇ ਚੱਲ ਰਹੀ ਇੱਕ ਵੀਡੀਓ ਵਿੱਚ ਸੈਨਾ ਦੀ ਤਿਆਰੀ ਸਾਫ਼ ਦਿਖਾਈ ਦੇ ਰਹੀ ਹੈ।