ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿੱਚ ਧਾਰਾ 370 ਨੂੰ ਖ਼ਤਮ ਕਰਨ ਦੇ ਇਤਿਹਾਸਕ ਫ਼ੈਸਲੇ ਨੂੰ ਲੱਦਾਖ ਤੋਂ ਬੀਜੇਪੀ ਦੇ ਸੰਸਦ ਮੈਂਬਰ ਸੇਰਿੰਗ ਨਾਮਗਿਆਲ ਨੇ ਇਸ ਨੂੰ ਸਰਕਾਰ ਦਾ ਸਹੀ ਫ਼ੈਸਲਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਕਿਹਾ ਕਿ ਆਖਰਕਾਰ 70 ਸਾਲ ਦੇ ਲੰਮੇ ਸੰਘਰਸ਼ ਤੋਂ ਬਾਅਦ ਜੰਮੂ ਕਸ਼ਮੀਰ ਤੋਂ ਧਾਰਾ 370 ਦਾ ਖ਼ਾਤਮਾ ਹੋਇਆ ਹੈ ਜਿਸ ਨਾਲ ਹੁਣ ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਵੀ ਵਿਕਾਸ ਹੋਵੇਗਾ।
ਸੇਰਿੰਗ ਨੇ ਕਿਹਾ ਕਿ ਕਸ਼ਮੀਰ ਵਿੱਚ ਹਰ ਇੱਕ ਵਿਕਾਸ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਲੱਦਾਖ ਨੂੰ ਲੋਕਾਂ ਨੇ ਅੱਜ ਤੱਕ ਦੇਸ਼ ਦੇ ਇੱਕ ਹਿਸੇ ਵਜੋਂ ਜਾਣਿਆ ਹੈ। ਲੱਦਾਖ ਦੇਸ਼ ਦਾ ਉਹ ਹਿਸਾ ਹੈ ਜਿਸ ਨਾਲ ਚਾਇਨਾ ਦੀ ਸੀਮਾ ਲਗਦੀ ਹੈ, ਅਤੇ ਇੱਥੇ ਸੋਲਰ, ਜਿਓ ਥਰਮਲ, ਟੂਰਿਸਟ ਦਾ ਸਭ ਤੋਂ ਜਿਆਦਾ ਸਕੋਪ ਹੈ। ਉਨ੍ਹਾਂ ਨੇ ਕਿਹਾ ਕਿ ਲੱਦਾਖ ਭਾਰਤ ਦਾ ਉਹ ਅਲਮੋਲ ਰਤਨ ਹੈ ਜਿਸ ਨੂੰ ਸਾਂਭ ਕੇ ਰੱਖਣਾ ਚਾਹਿਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜੰਮੂ ਕਸ਼ਮੀਰ ਅਤੇ ਲੱਦਾਖ ਨੂੰ ਕੇਂਦਰ ਸ਼ਾਸ਼ਤ ਪ੍ਰਦੇਸ਼ ਐਲਾਨੇ ਜਾਣ ਦੀ ਸ਼ਲਾਂਘਾ ਕੀਤੀ।
ਸੇਰਿੰਗ ਨੇ ਲੱਦਾਖ ਦੇ ਇਤਿਹਾਸ ਨੂੰ ਫ਼ਰੋਲ਼ਦੇ ਹੋਏ ਕਿਹਾ ਕਿ 1947 ਤੋਂ ਬਾਅਦ ਭਾਰਤ ਵਿੱਚ ਜਿਨ੍ਹੇ ਵੀ ਯੁੱਧ ਹੋਏ ਉਹ ਜ਼ਿਆਦਾਤਰ ਲੱਦਾਖ ਵਿੱਚ ਹੋਏ ਹਨ। ਉਨ੍ਹਾ ਨੇ ਕਿਹਾ ਕਿ ਕੁੱਝ ਲੋਕਾਂ ਨੇ ਲੱਦਾਖ ਨੂੰ ਯੁੱਧ ਭੂਮੀ ਦੇ ਤੌਰ 'ਤੇ ਹੀ ਵੇਖਿਆ ਹੈ। ਲੱਦਾਖ ਦੇ ਲੋਕਾਂ ਨੇ ਦੇਸ਼ ਦੇ ਲਈ ਕਈ ਬਲਿਦਾਨ ਦਿੱਤੇ ਪਰ ਇਸ ਨੂੰ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਸੇਰਿੰਗ ਨੇ ਕਿਹਾ ਕਿ ਮੋਦੀ ਸਰਕਾਰ ਨੇ ਇੰਨੇ ਘੱਟ ਦਿਨਾਂ ਵਿੱਚ ਜੰਮੂ ਕਸ਼ਮੀਰ ਨੂੰ ਲੈ ਕੇ ਕੀਤਾ ਗਿਆ ਫ਼ੈਸਲਾ ਭਾਰਤ ਦੇ ਹਿੱਤ ਵਿੱਚ ਹੈ।
ਮੋਦੀ ਸਰਕਾਰ ਦੇ ਫ਼ੈਸਲੇ ਨੂੰ ਯਾਦ ਰੱਖੇਗਾ ਦੇਸ਼