ਕਿੰਨੌਰ: ਗਲਵਾਨ ਘਾਟੀ ਵਿਖੇ ਭਾਰਤੀ ਜਵਾਨਾਂ ਤੇ ਚੀਨੀ ਫੌਜੀਆਂ ਵਿਚਕਾਰ ਹੋਈ ਹਿੰਸਕ ਝੜਪ ਵਿੱਚ ਕਰੀਬ 20 ਭਾਰਤੀ ਜਵਾਨ ਸ਼ਹੀਦ ਹੋ ਗਏ ਹਨ। ਇਸ ਝੜਪ ਦੌਰਾਨ ਭਾਰਤੀ ਫ਼ੌਜੀਆਂ ਨੇ 43 ਚੀਨੀ ਫੌਜੀਆਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਹੈ। ਗਲਵਾਨ ਵਿੱਚ ਤਣਾਅ ਵੇਖਦੇ ਹੋਏ ਹਿਮਾਚਲ ਦੇ ਕਿਨੌਰ ਅਤੇ ਲਾਹੌਲ ਸਪਿਤੀ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਚੀਨ ਵਿਵਾਦ: ਹਿਮਾਚਲ ਦੇ ਕਿਨੌਰ ਅਤੇ ਲਾਹੌਲ ਸਪਿਤੀ ਵਿੱਚ ਅਲਰਟ ਜਾਰੀ - ਚੀਨ ਵਿਵਾਦ
ਹਿਮਾਚਲ ਵਿੱਚ ਚੀਨ ਨਾਲ ਲੱਗਦੀ 250 ਕਿਲੋਮੀਟਰ ਲੰਮੀ ਕੌਮਾਂਤਰੀ ਸਰਹੱਦ ਦੇ ਆਸ ਪਾਸ ਪੰਦਰਾਂ ਕਿਲੋਮੀਟਰ ਦੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਕਿੰਨੌਰ ਦੇ 14 ਪਿੰਡ ਚੀਨ ਨਾਲ ਲੱਗਦੇ ਹਨ, ਜਿੱਥੇ ਭਾਰਤੀ ਫੌਜ ਦਾ ਸਖ਼ਤ ਪਹਿਰਾ ਹੈ।

ਕਿੰਨੌਰ ਦੇ 14 ਪਿੰਡ ਚੀਨ ਨਾਲ ਲੱਗਦੇ ਹਨ। ਪਿੰਡ ਵਾਸੀਆਂ ਨੂੰ ਸਰਹੱਦੀ ਖੇਤਰ ਨੇੜੇ ਜਾਣ 'ਤੇ ਪਾਬੰਦੀ ਲਗਾਈ ਗਈ ਹੈ। ਗਲਵਾਨ ਵੈਲੀ ਵਿੱਚ ਝੜਪ ਤੋਂ ਬਾਅਦ ਕਿਨੌਰ ਵਿੱਚ ਸੈਨਾ ਦੇ ਵਾਹਨਾਂ ਦੀ ਆਵਾਜਾਈ ਵੱਧ ਗਈ ਹੈ। ਕਿਸੇ ਵੀ ਪਿੰਡ ਵਾਸੀ ਨੂੰ ਬਾਰਡਰ ਦੇ ਨੇੜੇ ਜਾਣ ਦੀ ਮੰਜ਼ੂਰੀ ਨਹੀਂ ਹੈ। ਇਸ ਬਾਰੇ ਜਾਣਕਾਰੀ ਸਾਰੇ ਪਿੰਡ ਵਾਸੀਆਂ ਨੂੰ ਦਿੱਤੀ ਗਈ ਹੈ।
ਚੀਨ ਦੀ ਸਰਹੱਦ ਦੇ ਨਾਲ ਲਗਦੇ ਪਿੰਡਾਂ ਵਿੱਚ ਫੌਜ ਅਤੇ ਆਈਟੀਬੀਪੀ ਦੇ ਜਵਾਨ ਮੌਜ਼ੂਦ ਹਨ। ਲੋਕਾਂ ਨੂੰ ਬਿਨਾਂ ਕਾਰਨ ਫੌਜ ਦੇ ਕੈਂਪ ਵਿੱਚ ਘੁੰਮਣ ਦੀ ਮਨਾਹੀ ਹੈ। ਚੀਨ ਦੀ ਸਰਹੱਦ ਨੇੜੇ ਸ਼ਲਖਰ, ਚੂਲਿੰਗ, ਚਾਂਗੋ, ਨਾਕੋ, ਲੀਓ, ਹੰਗੋ, ਪੂਹ, ਨਾਮਗਿਆ ਆਦਿ ਪਿੰਡ ਹਨ, ਜਿੱਥੇ ਦਿਨ ਰਾਤ ਫੌਜ ਰਹਿੰਦੀ ਹੈ।