ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉੱਤੇ ਹਮਲਾ ਬੋਲਦੇ ਹੋਏ ਬੀਜੇਪੀ ਪ੍ਰਧਾਨ ਜੇਪੀ ਨੱਢਾ ਨੇ ਸੋਮਵਾਰ ਨੂੰ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਮਨਮੋਹਨ ਸਿੰਘ ਨੇ ਭਾਰਤ ਦੀ ਸੈਂਕੜੇ ਕਿਲੋਮੀਟਰ ਜ਼ਮੀਨ, ਲੜਾਈ ਦਾ ਸਾਹਮਣਾ ਕੀਤੇ ਬਿਨ੍ਹਾਂ ਹੀ ਚੀਨ ਨੂੰ ਅਚਾਨਕ ਸਮਰਪਣ ਕਰ ਦਿੱਤੀ ਸੀ।
ਮਨਮੋਹਨ ਸਿੰਘ ਨੇ ਟਵੀਟਾਂ ਦੀ ਇੱਕ ਲੜੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੀਨ ਨਾਲ ਚੱਲ ਰਹੇ ਵਿਵਾਦ ਨੂੰ ਰੋਕਣ ਦੇ ਲਈ ਕਿਹਾ ਸੀ। ਜਿਸ ਦਾ ਜਵਾਬ ਦਿੰਦੇ ਹੋਏ ਨੱਢਾ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਪਾਰਟੀ ਨੂੰ ਵਾਰ-ਵਾਰ ਸਾਡੀਆਂ ਤਾਕਤਾਂ ਉੱਤੇ ਉਂਗਲੀ ਚੁੱਕਣੀ ਬੰਦ ਕਰ ਦੇਣੀ ਚਾਹੀਦੀ ਹੈ।
ਬੀਜੇਪੀ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਨੂੰ ਕੌਮੀ ਏਕਤਾ ਦੇ ਅਸਲ ਅਰਥ ਨੂੰ ਸਮਝਣਾ ਚਾਹੀਦਾ ਹੈ, ਖ਼ਾਸ ਕਰ ਕੇ ਅਜਿਹੇ ਔਖੇ ਸਮੇਂ ਵਿੱਚ।
ਨੱਢਾ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਉਸ ਪਾਰਟੀ ਨਾਲ ਸਬੰਧਿਤ ਹਨ, ਜਿਸ ਨੇ ਬੇਵੱਸ ਢੰਗ ਨਾਲ 43,000 ਕਿ.ਮੀ ਤੋਂ ਵੀ ਜ਼ਿਆਦਾ ਭਾਰਤੀ ਖੇਤਰ ਨੂੰ ਚੀਨੀਆਂ ਨਾਲ ਲੜਾਈ ਲੜੇ ਬਿਨ੍ਹਾਂ ਹੀ ਸਮਰਪਿਤ ਕਰ ਦਿੱਤਾ।
ਨੱਢਾ ਨੇ ਟਵੀਟ ਕਰ ਕੇ ਕਿਹਾ ਕਿ ਸਿਰਫ਼ ਇੱਕ ਇਹੀ ਇੱਛਾ ਹੈ ਕਿ ਡਾ. ਸਿੰਘ ਨੇ ਚੀਨੀ ਡਿਜ਼ਾਇਨ ਬਾਰੇ ਬਹੁਤ ਚਿੰਤਤ ਸਨ ਕਿ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਸ ਨੇ ਗ਼ਲਤ ਤਰੀਕੇ ਨਾਲ ਭਾਰਤ ਦੀ ਸੈਂਕੜੇ ਵਰਗ ਕਿਲੋਮੀਟਰ ਜ਼ਮੀਨ ਚੀਨ ਨੂੰ ਦੇ ਦਿੱਤੀ। ਉਨ੍ਹਾਂ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਚੀਨ ਨੇ 2010 ਤੋਂ 2013 ਦੇ ਦਰਮਿਆਨ 600 ਤੋਂ ਵੱਧ ਘੁਸਪੈਠਾਂ ਕੀਤੀਆਂ ਸਨ।
ਨੱਢਾ ਨੇ ਪਲਟਵਾਰ ਕਰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਬਿਆਨ ਸਿਰਫ਼ ਸ਼ਬਦੀ ਡਰਾਮਾ ਹੈ, ਇਹ ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਕਾਂਗਰਸ ਦੇ ਸੀਨੀਅਰ ਲੀਡਰਾਂ ਦੇ ਬਿਆਨ ਉੱਤੇ ਕੋਈ ਵੀ ਭਾਰਤੀ ਭਰੋਸਾ ਨਹੀਂ ਕਰੇਗਾ।