ਪੰਜਾਬ

punjab

ETV Bharat / bharat

ਕੇਰਲ ਜਹਾਜ਼ ਹਾਦਸੇ 'ਚ ਜ਼ਖ਼ਮੀ ਹੋਏ 56 ਯਾਤਰੀਆਂ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਕੋਜ਼ੀਕੋਡ ਜਹਾਜ਼ ਹਾਦਸੇ ਵਿੱਚ ਜ਼ਖਮੀ ਹੋਏ 56 ਯਾਤਰੀਆਂ ਦੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਏਅਰ ਇੰਡੀਆ ਐਕਸਪ੍ਰੈਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਕੇਰਲ ਜਹਾਜ਼ ਹਾਦਸਾ
ਕੇਰਲ ਜਹਾਜ਼ ਹਾਦਸਾ

By

Published : Aug 10, 2020, 3:05 PM IST

ਨਵੀਂ ਦਿੱਲੀ: ਏਅਰ ਇੰਡੀਆ ਐਕਸਪ੍ਰੈਸ ਨੇ ਸੋਮਵਾਰ ਨੂੰ ਕਿਹਾ ਕਿ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕੋਜ਼ੀਕੋਡ ਜਹਾਜ਼ ਹਾਦਸੇ ਵਿੱਚ ਜ਼ਖਮੀ ਹੋਏ 56 ਯਾਤਰੀਆਂ ਦੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ 149 ਵਿਅਕਤੀਆਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ, 23 ਨੂੰ ਛੁੱਟੀ ਮਿਲ ਗਈ ਹੈ, ਜਦੋਂਕਿ ਬੀ737 ਜਹਾਜ਼ ਹਾਦਸੇ ਵਿੱਚ 3 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।

ਬੀਤੇ ਦਿਨੀਂ ਦੁਬਈ ਤੋਂ ਆ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਭਾਰੀ ਬਰਸਾਤ ਕਾਰਨ ਰਨਵੇਅ 'ਤੇ ਹਾਦਸੇ ਦਾ ਸ਼ਿਕਾਰ ਹੋਈ ਸੀ। ਇਸ ਹਾਦਸੇ ਵਿੱਚ ਜਹਾਜ਼ ਦੇ 2 ਟੁਕੜੇ ਹੋ ਗਏ ਸਨ ਅਤੇ ਦੋਵੇਂ ਪਾਇਲਟਾਂ ਸਣੇ 18 ਵਿਅਕਤੀਆਂ ਦੀ ਮੌਤ ਹੋ ਗਈ ਸੀ।

ਏਅਰਲਾਈਨ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਏਅਰ ਇੰਡੀਆ ਐਕਸਪ੍ਰੈਸ ਲਿਮਟਿਡ ਦੇ ਚੀਫ ਐਗਜ਼ੀਕਿਊਟਿਵ ਅਫ਼ਸਰ ਦੇ ਨਾਲ-ਨਾਲ ਦੱਖਣੀ ਖੇਤਰ ਦੇ ਖੇਤਰੀ ਮੁਖੀ ਪਰਿਵਾਰਕ ਮੈਂਬਰਾਂ ਨੂੰ ਨਿਰੰਤਰ ਸਹਾਇਤਾ ਦੇਣ ਲਈ ਕੇਰਲ ਦੇ ਕੈਲਿਕਟ (ਕੋਜ਼ੀਕੋਡ) ਵਿੱਚ ਮੌਜੂਦ ਹਨ।"

ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਏਅਰ ਇੰਡੀਆ ਐਕਸਪ੍ਰੈਸ ਹਾਦਸੇ ਦੇ ਪੀੜਤਾਂ ਲਈ 10 ਲੱਖ ਰੁਪਏ ਮੁਆਵਜ਼ੇ ਦੀ ਘੋਸ਼ਣਾ ਕਰਦਿਆਂ ਕਿਹਾ ਕਿ ਇਲਾਜ ਅਧੀਨ ਯਾਤਰੀਆਂ ਦਾ ਮੈਡੀਕਲ ਖਰਚਾ ਸੂਬਾ ਸਰਕਾਰ ਚੁੱਕੇਗੀ।

ABOUT THE AUTHOR

...view details