ਪੰਜਾਬ

punjab

ETV Bharat / bharat

ਤਾਲਾਬੰਦੀ ਦੌਰਾਨ ਰਾਜਸਥਾਨ ਪੁਲਿਸ ਨੇ ਮਨਾਇਆ ਇੱਕ ਬੱਚੀ ਦਾ ਪਹਿਲਾ ਜਨਮ ਦਿਨ - ਰਾਜਸਥਾਨ ਦੀ ਕੋਟਾ ਪੁਲਿਸ

ਧਨਿਕਾ ਦੇ ਮਾਪਿਆਂ ਨੇ ਰਾਜਸਥਾਨ ਪੁਲਿਸ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਆਪਣੇ ਬੱਚੇ ਦੇ ਪਹਿਲੇ ਜਨਮ ਦਿਨ ਨੂੰ ਖ਼ਾਸ ਬਣਾਉਣ ਲਈ ਪੁਲਿਸ ਦਾ ਧੰਨਵਾਦ ਕੀਤਾ।

ਰਾਜਸਥਾਨ ਦੀ ਕੋਟਾ ਪੁਲਿਸ
ਰਾਜਸਥਾਨ ਦੀ ਕੋਟਾ ਪੁਲਿਸ

By

Published : May 3, 2020, 11:21 PM IST

ਕੋਟਾ: ਰਾਜਸਥਾਨ ਦੀ ਕੋਟਾ ਪੁਲਿਸ ਨੇ ਐਤਵਾਰ ਨੂੰ ਡਿਊਟੀ ਤੋਂ ਬਾਹਰ ਜਾ ਕੇ ਇੱਕ ਸਾਲ ਦੀ ਬੱਚੀ ਦਾ ਜਨਮ ਦਿਨ ਮਨਾਇਆ ਜਿਸ ਦਾ ਪਰਿਵਾਰ ਤਾਲਾਬੰਦੀ ਦੇ ਕਾਰਨ ਘਰ ਤੋਂ ਬਾਹਰ ਜਾ ਕੇ ਖ਼ਰੀਦਦਾਰੀ ਨਹੀਂ ਕਰ ਸਕਦਾ ਸੀ।

ਐਡੀਸ਼ਨਲ ਸੁਪਰਡੈਂਟ ਰਾਜੇਸ਼ ਮਿਲ ਅਤੇ ਕੋਟਾ ਦੇ ਹੋਰ ਪੁਲਿਸ ਮੁਲਾਜ਼ਮਾਂ ਨੂੰ ਪੀਸੀਆਰ ਟੀਮ ਵੱਲੋਂ ਲਿਆਂਦੇ ਕੇਕ ਨਾਲ ਧਨਿਕਾ ਨਾਮ ਦੀ ਲੜਕੀ ਦੇ ਘਰ ਕੇਕ ਲੈ ਕੇ ਗਏ ਜਿੱਥੇ ਉਨ੍ਹਾਂ ਨੇ ਲੜਕੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਦੌਰਾਨ ਪੁਲਿਸ ਨੇ ਬਲੂਟੁੱਥ ਸਪੀਕਰ ਰਾਹੀਂ ਹੈਪੀ ਬਰਥਡੇ ਵਾਲਾ ਗੀਤ ਚਲਾਇਆ।

ਬੱਚੀ ਦਾ ਕੇਕ

ਧਨਿਕਾ ਦੇ ਮਾਪਿਆਂ ਨੇ ਰਾਜਸਥਾਨ ਪੁਲਿਸ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਆਪਣੇ ਬੱਚੇ ਦੇ ਪਹਿਲੇ ਜਨਮ ਦਿਨ ਨੂੰ ਖ਼ਾਸ ਬਣਾਉਣ ਲਈ ਪੁਲਿਸ ਦਾ ਧੰਨਵਾਦ ਕੀਤਾ।

ਧਨਿਕਾ ਦੇ ਪਿਤਾ ਅਰੁਣ ਸਿੰਘ ਨੇ ਕਿਹਾ, ਇਹ ਜਨਮ ਦਿਨ ਲਈ ਉਨ੍ਹਾਂ ਲਈ ਬਹੁਤ ਖ਼ਾਸ ਸੀ ਪਰ ਅਜਿਹੇ ਹਲਾਤਾਂ ਵਿੱਚ ਉਹ ਕੁਝ ਕਰ ਨਹੀਂ ਸਕਦੇ ਸੀ। ਇਸ ਲਈ ਉਨ੍ਹਾਂ ਨੇ ਅਜਿਹਾ ਉਪਰਾਲਾ ਕਰਨ ਲਈ ਪੁਲਿਸ ਦਾ ਧੰਨਵਾਦ ਕੀਤਾ।

ABOUT THE AUTHOR

...view details