ਕੋਲਕਾਤਾ: ਖਾਣ-ਪੀਣ ਦਾ ਸਮਾਨ ਸਪਲਾਈ ਕਰਨ ਵਾਲੀ ਡਿਲੀਵਰੀ ਐਪ ਜ਼ੋਮੈਟੋ ਦੇ ਕਰਮਚਾਰੀਆਂ ਦੇ ਇੱਕ ਸਮੂਹ ਨੇ ਕੋਲਕਾਤਾ ਵਿੱਚ ਆਪਣੀ ਕੰਪਨੀ ਵਾਲ਼ੀ ਟੀ-ਸ਼ਰਟ ਪਾੜ ਤੇ ਸਾੜ ਕੇ ਚੀਨ ਖ਼ਿਲਾਫ਼ ਪ੍ਰਦਰਸ਼ਨ ਕੀਤਾ।
ਲੱਦਾਖ਼ ਦੀ ਗਲਵਾਨ ਵੈਲੀ ਵਿੱਚ 15 ਜੂਨ ਨੂੰ ਚੀਨ ਨਾਲ ਹੋਏ ਸੈਨਿਕ ਸੰਘਰਸ਼ ਵਿੱਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸੀ
ਇਸ ਦੇ ਵਿਰੋਧ ਵਿੱਚ ਸ਼ਹਿਰ ਦੇ ਦੱਖਣ-ਪੱਛਮ ਦੇ ਬੇਹਾਲਾ ਵਿੱਚ ਜ਼ੋਮੈਟੋ ਦੇ ਕਰਮਾਚਰੀਆਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕੁਝ ਕਰਮਚਾਰੀਆਂ ਨੇ ਕੰਪਨੀ ਦੀ ਨੌਕਰੀ ਛੱਡਣ ਦਾ ਦਾਅਵਾ ਕੀਤਾ।
ਜ਼ਿਕਰ ਕਰ ਦਈਏ ਕਿ ਸਾਲ 2018 ਵਿੱਚ ਚੀਨ ਦੀ ਦਿੱਗਜ ਕੰਪਨੀ ਅਲੀਬਾਬਾ ਦੀ ਇਕਾਈ ਐਂਟ ਫਾਇਨੈਂਸ਼ੀਅਲ ਨੇ ਜ਼ੋਮੈਟੋ ਵਿੱਚ 14.7 ਪ੍ਰਤੀਸ਼ਤ ਹਿੱਸੇਦਾਰੀ ਲਈ 21 ਕਰੋੜ ਡਾਲਰ ਦਾ ਨਿਵੇਸ਼ ਕੀਤਾ ਸੀ। ਹਾਲ ਹੀ ਵਿੱਚ ਕੰਪਨੀ ਨੇ 15 ਕਰੋੜ ਡਾਲਰ ਦਾ ਹੋਰ ਨਿਵੇਸ਼ ਕੀਤਾ ਹੈ।