ਅਸਾਮ: ਅਸੀਂ ਸਾਰਿਆਂ ਨੇ ਵੱਖ-ਵੱਖ ਕਿਸਮਾਂ ਦੇ ਚਿੱਟੇ ਚਾਵਲ ਖਾਦੇ ਹੋਣਗੇ, ਪਰ ਤੁਸੀਂ ਕਦੇ ਕਾਲੇ ਚਾਵਲ ਖਾਣ ਬਾਰੇ ਸੋਚਿਆ ਹੈ? ਪੱਛਮੀ ਅਸਾਮ ਦੇ ਗੋਲਪੜਾ ਜ਼ਿਲ੍ਹੇ ਦੇ ਇੱਕ ਕਿਸਾਨ ਉਪੇਂਦਰ ਅਸਾਮ ਵਿੱਚ ਕਾਲੇ ਚਾਵਲ ਦੀ ਕਾਸ਼ਤ ਦੀ ਪਰੰਪਰਾ ਦੀ ਅਗਵਾਈ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਇਨ੍ਹਾਂ ਦੀਆਂ ਨਵੀਨ ਤਕਨੀਕਾਂ ਲਈ ਵੀ ਜਾਣਿਆ ਜਾਂਦਾ ਹੈ।
ਸਾਲ 2016 ਵਿੱਚ ਉਪੇਂਦਰ ਨੂੰ ਇੱਕ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। ਪਿਛਲੇ ਸਾਲ ਉਨ੍ਹਾਂ ਨੇ ਅਸਾਮ ਦੇ 15 ਹੋਰ ਕਿਸਾਨਾਂ ਨਾਲ ਵੀਅਤਨਾਮ ਦਾ ਦੌਰਾ ਕੀਤਾ ਸੀ। ਅਸਾਮ ਦੇ ਮੁੱਖ ਮੰਤਰੀ, ਖੇਤੀਬਾੜੀ ਮੰਤਰੀ ਅਤੇ ਰਾਜ ਦੇ 13 ਹੋਰ ਵਿਧਾਇਕ ਵੀਅਤਨਾਮ ਦੇ ਵਫ਼ਦ ਵਿੱਚ ਮੌਜੂਦ ਸਨ।
ਉਪੇਂਦਰ ਨੂੰ ਸਾਲ 2011 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਇੱਕ ਕਿਲੋਗ੍ਰਾਮ ਕਾਲੇ ਚਾਵਲ ਦਾ ਬੀਜ ਮਿਲਿਆ ਸੀ, ਇਸ ਨਾਲ ਉਨ੍ਹਾਂ ਪਹਿਲੇ ਸਾਲ 150 ਕਿੱਲੋ ਚਾਵਲ ਦੀ ਕਾਸ਼ਤ ਕੀਤੀ ਅਤੇ ਅਗਲੇ ਹੀ ਸਾਲ ਉਨ੍ਹਾਂ 48 ਕਿੱਲੋ ਚਾਵਲ ਦੀ ਕਾਸ਼ਤ ਕੀਤੀ ਅਤੇ ਹੁਣ ਉਹ ਲਗਭਗ 800 ਏਕੜ ਜ਼ਮੀਨ 'ਤੇ ਕਾਲੇ ਚਾਵਲ ਦੀ ਖੇਤੀ ਕਰਦੇ ਹਨ।
ਉਪੇਂਦਰ ਨੇ ਦੱਸਿਆ ਕਿ ਉਨ੍ਹਾਂ ਨੇ ਕਾਲੇ ਚੌਲਾਂ ਤੋਂ ਵੱਖ-ਵੱਖ ਉਤਪਾਦ ਵੀ ਬਣਾਏ ਹਨ। ਪਹਿਲਾਂ ਉਨ੍ਹਾਂ ਕਾਲੇ ਚੌਲਾਂ ਦਾ ਕੇਕ ਬਣਾਇਆ ਜੋ ਕਿ ਲੋਕਾਂ ਨੂੰ ਬਹੁਤ ਪਸੰਦ ਆਇਆ। ਬਾਅਦ ਵਿੱਚ ਉਨ੍ਹਾਂ ਕਾਲੇ ਚੌਲਾਂ ਰਾਈਸ ਕੇਕ, ਮਿੱਠੇ ਲੱਡੂ, ਪਫਡ ਰਾਈਸ, ਆਦਿ ਚੀਜ਼ਾਂ ਬਣਾਉਣ ਦਾ ਫੈਸਲਾ ਕੀਤਾ।
ਆਦਿਵਾਸੀਆਂ 'ਚ ਚੌਲਾਂ ਨਾਲ ਬੀਅਰ ਬਣਾਉਣ ਦੀ ਇੱਕ ਪਰੰਪਰਾ ਹੈ ਅਤੇ ਉਨ੍ਹਾਂ ਚੌਲਾਂ ਦੀ ਬੀਅਰ ਬਣਾਉਣ ਵਿੱਚ ਵੀ ਵਰਤੋਂ ਕੀਤੀ ਜਾ ਰਹੀ ਹੈ। ਕਾਲੇ ਚਾਵਲ ਨਾਲ ਬਣੀ ਬੀਅਰ ਚਿੱਟੇ ਚੌਲਾਂ ਨਾਲ ਬਣੀ ਬੀਅਰ ਨਾਲੋਂ ਵਧੀਆ ਹੁੰਦੀ ਹੈ। ਹੁਣ ਉਹ ਕੱਚੇ ਕਾਲੇ ਚੌਲਾਂ ਦੇ ਮੁਕਾਬਲੇ ਕਾਲੇ ਚੌਲਾਂ ਨਾਲ ਬਣੇ ਪੀਠੇ, ਪਫਡ ਰਾਈਸ ਵਧੇਰੇ ਵੇਚਦੇ ਹਨ।”