ਪੰਜਾਬ

punjab

ETV Bharat / bharat

ਕੋਵਿਡ-19 ਫੰਡ ਵਿੱਚ ਕਿਰਨ ਬੇਦੀ ਦੇਵੇਗੀ ਤਨਖਾਹ ਦਾ 30 ਫੀਸਦੀ ਹਿੱਸਾ

ਪੁਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਇੱਕ ਈਮੇਲ ਭੇਜੀ ਅਤੇ ਕਿਹਾ ਕਿ ਉਹ ਇਸ ਵਿੱਤੀ ਸਾਲ ਲਈ ਕੋਵਿਡ-19 ਫੰਡ ਵਿੱਚ ਆਪਣੀ ਤਨਖਾਹ ਦਾ 30 ਫੀਸਦੀ ਹਿੱਸਾ ਪਾਵੇਗੀ।

By

Published : Apr 7, 2020, 7:38 AM IST

Former IPS Kiran Bedi
ਫੋਟੋ

ਪੁਡੂਚੇਰੀ: ਕੋਰੋਨਾ ਵਾਇਰਸ ਵਰਗੀ ਮਹਾਮਾਰੀ ਦੇ ਜਾਲ ਵਿੱਚ ਪੂਰੀ ਦੁਨੀਆ ਫਸ ਚੁੱਕੀ ਹੈ। ਉੱਥੇ ਭਾਰਤ ਉੱਤੇ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਜਿੱਥੇ, ਇਸ ਕੋਰੋਨਾ ਤੋਂ ਲੜਨ ਲਈ ਵੱਡੀਆਂ ਹਸਤੀਆਂ ਅੱਗੇ ਆ ਕੇ ਆਪਣਾ ਆਪਣਾ ਯੋਗਦਾਨ ਪਾ ਰਹੀਆਂ ਹਨ, ਉੱਥੇ ਹੀ ਪੁਡੂਚੇਰੀ ਦੇ ਉਪ ਰਾਜਪਾਲ ਕਿਰਨ ਬੇਦੀ ਨੇ ਵੀ ਪੂਰੇ ਸਾਲ ਲਈ ਕੋਵਿਡ-19 ਫੰਡ ਵਿੱਚ ਆਪਣੀ ਤਨਖਾਹ ਦਾ 30 ਫੀਸਦੀ ਹਿੱਸਾ ਦੇਣ ਦੀ ਗੱਲ ਕਹੀ ਹੈ। ਬੇਦੀ ਨੇ ਇੱਕ ਜਾਰੀ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ ਫੈਸਲਾ ਦਿੰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਇੱਕ ਈ-ਮੇਲ ਭੇਜਿਆ ਹੈ।

ਐਤਵਾਰ ਰਾਤ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਦਿੱਤੇ ਆਪਣੇ ਸੰਦੇਸ਼ ਵਿੱਚ ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਨੇ ਕਿਹਾ, "ਤੁਹਾਡੀ ਸਭ ਤੋਂ ਸਮਰੱਥ ਅਗਵਾਈ ਵਿੱਚ ਸਾਡਾ ਦੇਸ਼ ਸਫਲ ਹੋ ਰਿਹਾ ਹੈ ਅਤੇ ਬਹੁਤ ਸਾਰੇ ਵਿਕਸਤ ਅਤੇ ਖੁਸ਼ਹਾਲ ਦੇਸ਼ਾਂ ਨਾਲੋਂ ਵੱਧ ਫੈਲ ਰਿਹਾ ਹੈ ਅਤੇ ਸੰਭਾਵਤ ਤੌਰ 'ਤੇ ਵਾਇਰਸ ਦੇ ਤਬਾਹੀ ਕਾਰਨ ਸੰਕਟ ਫੈਲਣ ਦੀ ਸੰਭਾਵਨਾ ਬਣੀ ਹੋਈ ਹੈ।"

ਉਨ੍ਹਾਂ ਕਿਹਾ ਕਿ “ਭਾਰਤ ਸਰਕਾਰ ਨੇ ਦੁੱਖਾਂ ਨੂੰ ਤੁਰੰਤ ਦੂਰ ਕਰਨ ਲਈ ਕਈ ਰਾਹਤ ਉਪਾਵਾਂ ਨਾਲ ਸ਼ੁਰੂਆਤ ਕੀਤੀ ਹੈ। ਮੇਰਾ ਵੀ ਫ਼ਰਜ਼ ਹੈ ਕਿ ਇਸ ਵਿੱਤੀ ਵਰ੍ਹੇ ਲਈ ਮੇਰੀ ਤਨਖਾਹ ਦਾ 30 ਫੀਸਦੀ ਹਿੱਸੇ ਦਾ ਯੋਗਦਾਨ ਪਾਵਾ। ਛੋਟੀ ਭੇਂਟ ਲਈ ਅਸ਼ੀਰਵਾਦ।"

ਜ਼ਿਕਰਯੋਗ ਹੈ ਕਿ ਭਾਰਤ ਵਿੱਚ ਹੁਣ ਤੱਕ 4000 ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ: ਕੀ ਕੋਰੋਨਾ ਵਾਇਰਸ ਦੇ 'ਤੀਜੇ' ਪੜਾਅ 'ਚ ਪਹੁੰਚ ਗਿਆ ਹੈ ਭਾਰਤ ?

ABOUT THE AUTHOR

...view details