ਪੰਜਾਬ

punjab

ETV Bharat / bharat

ਹਾਈਕੋਰਟ ਦੀ ਕਿਰਨ ਬੇਦੀ ਨੂੰ ਤਾੜਨਾ, ਕਿਹਾ ਕੇਂਦਰ ਸ਼ਾਸਤ ਸੂਬੇ ਦੀਆਂ ਗਤੀਵਿਧੀਆਂ ਵਿੱਚ ਦਖ਼ਲ ਅੰਦਾਜ਼ੀ ਦਾ ਨਹੀਂ ਕੋਈ ਹੱਕ - Delh high court

ਮਦਰਾਸ ਹਾਈ ਕੋਰਟ ਨੇ ਫ਼ੈਸਲਾ ਸੁਣਾਇਆ ਹੈ ਕਿ 'ਮੰਤਰੀ ਪ੍ਰੀਸ਼ਦ' ਵੱਲੋਂ ਕੰਮ ਕਰਨ ਵਾਲੀ ਚੁਣੀ ਗਈ ਸਰਕਾਰ ਦੇ ਰੋਜ਼ਾਨਾ ਦੇ ਕੰਮਾਂ 'ਚ ਪ੍ਰਸ਼ਾਸਕ ਦੇ ਦਖ਼ਲ ਅੰਦਾਜੀ ਦੇ ਜ਼ਰੀਏ ਉਸ ਨੂੰ ਹਰਾਇਆ ਨਹੀਂ ਜਾ ਸਕਦਾ।

ਫ਼ੋਟੋ।

By

Published : May 1, 2019, 2:08 AM IST

ਨਵੀਂ ਦਿੱਲੀ : ਮਦਰਾਸ ਹਾਈਕੋਰਟ ਨੇ ਪਾਂਡੂਚੇਰੀ ਦੀ ਉਪ-ਰਾਜਪਾਲ ਕਿਰਨ ਬੇਦੀ ਨੂੰ ਝਟਕਾ ਦਿੱਤਾ ਹੈ।

ਫ਼ੋਟੋ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੰਵਿਧਾਨ 'ਚ ਇਹ ਗੱਲ ਸਪੱਸ਼ਟ ਹੈ ਪਰ ਮੋਦੀ ਸਰਕਾਰ ਚੁਣੀ ਗਈ ਗੈਰ ਬੀਜੇਪੀ ਸਰਕਾਰਾਂ ਨੂੰ ਕੰਮ ਨਹੀਂ ਕਰਨ ਦੇ ਰਹੀ ਹੈ। ਫੈਸਲਾ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਕੇਜਰੀਵਾਲ ਨੇ ਬੇਦੀ ਨੂੰ 'ਮੋਦੀ ਸਰਕਾਰ ਦਾ ਸਿਆਸੀ ਨੁਮਾਇੰਦਾ' ਦੱਸਿਆ।
ਹਾਈਕੋਰਟ ਨੇ ਸਪਸ਼ਟ ਕੀਤਾ ਹੈ ਕਿ ਕਿਰਨ ਬੇਦੀ ਕੋਲ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ 'ਚ ਦਖ਼ਲ ਦੇਣ ਦੀ ਸ਼ਕਤੀ ਨਹੀਂ ਹੈ।ਇਸ ਤੋਂ ਪਹਿਲਾਂ ਪਾਂਡੂਚੇਰੀ ਦੇ ਮੁੱਖ ਮੰਤਰੀ ਵੀ.ਨਰਾਇਣ ਸਵਾਮੀ ਅਤੇ ਉਪ-ਰਾਜਪਾਲ ਕਿਰਨ ਬੇਦੀ ਦਰਮਿਆਨ ਸਿਆਸੀ ਹਲਚਲ ਮਚੀ ਹੋਈ ਹੈ।
ਮੁੱਖ ਮੰਤਰੀ ਨੇ ਕਿਰਨ ਬੇਦੀ 'ਤੇ ਫ਼ਾਈਲਾਂ ਪਾਸ ਨਾ ਕਰਨ ਦਾ ਦੋਸ਼ ਲਾਇਆ ਹੈ।ਇਸ ਦੌਰਾਨ ਹਾਈਕੋਰਟ ਨੇ ਕਿਰਨ ਬੇਦੀ ਨੂੰ ਝਟਕਾ ਦਿੰਦਿਆਂ ਕਿਹਾ ਹੈ ਕਿ ਹੁਣ ਉਸ ਨੂੰ ਪਾਂਡੂਚੇਰੀ ਸਰਕਾਰ ਤੋਂ ਕਿਸੇ ਵੀ ਫ਼ਾਈਲ ਸਬੰਧੀ ਪੁੱਛਣ ਦਾ ਅਧਿਕਾਰ ਨਹੀਂ ਹੈ।

ABOUT THE AUTHOR

...view details