ਨਵੀਂ ਦਿੱਲੀ: ਪੁਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੇ ਰਾਸ਼ਟਰਪਤੀ ਨੂੰ ਉਸ ਦੀ ਸ਼ਿਕਾਇਤ ਨੂੰ ਲੈ ਕੇ ਮੁੱਖ ਮੰਤਰੀ ਵੀ ਨਾਰਾਇਣਸਾਮੀ 'ਤੇ ਆਪਣਾ ਗੁੱਸਾ ਜਾਹਿਰ ਕੀਤਾ ਹੈ। ਨਾਰਾਇਣਸਾਮੀ ਨੇ ਮੰਗ ਪੱਤਰ ਵਿੱਚ ਬੇਦੀ 'ਤੇ ਦੋਸ਼ ਲਾਇਆ ਸੀ ਕਿ ਉਸ ਨੇ ਸਾਲ 2016 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਪੁਡੂਚੇਰੀ ਦੇ ਵਿਕਾਸ ਲਈ ਕੁਝ ਨਹੀਂ ਕੀਤਾ।
ਰਾਸ਼ਟਰਪਤੀ ਨੂੰ ਸ਼ਿਕਾਇਤ ਕਰਨ ਤੋਂ ਨਾਰਾਜ਼ ਕਿਰਨ ਬੇਦੀ ਨੇ CM 'ਤੇ ਚੁੱਕੇ ਸਵਾਲ - ਕਿਰਨ ਬੇਦੀ
ਰਾਸ਼ਟਰਪਤੀ ਨੂੰ ਪੁਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਦੀ ਸ਼ਿਕਾਇਤ ਕੀਤੇ ਜਾਣ ਮਗਰੋਂ ਮੁੱਖ ਮੰਤਰੀ ਵੀ ਨਾਰਾਇਣਸਾਮੀ 'ਤੇ ਨਿਸ਼ਾਨਾ ਸਾਧਿਆ ਹੈ।
ਦਰਅਸਲ, ਰਾਸ਼ਟਰਪਤੀ ਰਾਮ ਨਾਥ ਕੋਵਿੰਦ 23 ਦਸੰਬਰ ਨੂੰ ਪੁਡੂਚੇਰੀ ਦੇ ਦੌਰੇ 'ਤੇ ਸਨ। ਇਸੇ ਦੌਰਾਨ ਮੁੱਖ ਮੰਤਰੀ ਨੇ ਕੋਵਿੰਦ ਨੂੰ ਇਹ ਕਹਿੰਦੇ ਹੋਏ ਉਪ ਰਾਜਪਾਲ ਕਿਰਨ ਬੇਦੀ ਨੂੰ ਪੁਡੂਚੇਰੀ ਤੋਂ ਤੁਰੰਤ ਵਾਪਸ ਬੁਲਾ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਬੇਦੀ ਵੱਖ-ਵੱਖ ਯੋਜਨਾਵਾਂ ਦੇ ਲਾਗੂ ਹੋਣ ਵਿੱਚ ਰੁਕਾਵਟ ਪਾ ਰਹੀ ਹੈ। ਜਿਸ ਨਾਲ ਸੂਬੇ ਦਾ ਵਿਕਾਸ ਨਹੀਂ ਹੋ ਰਿਹਾ। ਜਿਸ ਤੋਂ ਬਾਅਦ ਬੇਦੀ ਨੇ ਪ੍ਰਤੀਕ੍ਰਿਆ ਦਿੰਦੇ ਹੋਏ ਪੁੱਛਿਆ ਕਿ ਜੂਏ ਦੀ ਸਹੂਲਤ, ਸੜਕ ਕਿਨਾਰੇ ਸ਼ਰਾਬ ਭੱਠੀ ਅਤੇ ਲਾਟਰੀ ਟਿਕਟਾਂ ਦੀ ਵਿਆਪਕ ਵਿਕਰੀ ਦਾ ਮਤਲਬ ਕੀ ਵਿਕਾਸ ਹੈ। ਉਨ੍ਹਾਂ ਕਿਹਾ ਕਿ ਉਹ ਇਹ ਜਾਣਨਾ ਚਾਹੁੰਦੀ ਹੈ ਕਿ ਕੀ ਇਹ ਗ਼ੈਰ ਅਲੋਕਤੰਤਰੀ ਹੈ ਕਿ ਇੱਕ ਪ੍ਰਸ਼ਾਸਕ ਉਪ ਰਾਜਪਾਲ ਇਨ੍ਹਾਂ ਕਵਾਇਦਾਂ ਉੱਤੇ ਸਵਾਲ ਚੁੱਕਦਾ ਹੈ।