ਧਨਬਾਦ: ਪੱਤਰਕਾਰ ਗੌਰੀ ਲੰਕੇਸ਼ ਕਤਲਕਾਂਡ ਦੇ ਸਾਜਿਸ਼ਕਰਤਾ ਰਿਸ਼ੀਕੇਸ਼ ਦੇਵਡੀਕਰ ਨੂੰ ਐਸਆਈਟੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਝਾਰਖੰਡ ਦੇ ਧਨਬਾਦ ਜ਼ਿਲ੍ਹੇ ਕਤਰਾਸ ਤੋਂ ਹੋਈ ਹੈ।
ਪੱਤਰਕਾਰ ਗੌਰੀ ਲੰਕੇਸ਼ ਦਾ 5 ਸਤੰਬਰ 2017 ਨੂੰ ਬੰਗਲੁਰੂ ਵਿੱਚ ਕਤਲ ਕੀਤਾ ਗਿਆ ਸੀ। ਉਸ ਤੋਂ ਬਾਅਦ ਐਸਆਈਟੀ ਦੀ ਟੀਮ ਨੇ ਲਗਾਤਾਰ ਮੁਲਜ਼ਮ ਦੀ ਤਫਤੀਸ਼ ਜਾਰੀ ਰੱਖੀ ਤੇ ਉਸ ਨੂੰ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਮੁਲਜ਼ਮ ਰਿਸ਼ੀਕੇਸ਼ ਧਨਬਾਦ ਦੇ
ਕਤਰਾਸ ਵਿੱਚ ਇੱਕ ਕਾਰੋਬਾਰੀ ਦੇ ਪੈਟਰੋਲ ਪੰਪ 'ਤੇ ਇੱਕ ਕੇਅਰਟੇਕਰ ਵਜੋਂ ਕੰਮ ਕਰਦਾ ਸੀ ਅਤੇ ਆਪਣੀ ਪਛਾਣ ਬਦਲ ਕੇ ਰਹਿ ਰਿਹਾ ਸੀ।
ਅੱਜ ਕੀਤਾ ਜਾਵੇਗਾ ਜੁਡੀਸ਼ੀਅਲ ਮੈਜਿਸਟਰੇਟ ਸਾਹਮਣੇ ਪੇਸ਼
ਰਿਸ਼ੀਕੇਸ਼ ਦੇਵਡੀਕਰ ਸ਼ੁਕਰਵਾਰ ਨੂੰ ਜੁਡੀਸ਼ੀਅਲ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ। ਕੇਂਦਰ ਸਰਕਾਰ ਨੇ ਪਿਛਲੇ ਸਾਲ ਇਸ ਕਤਲ ਕੇਸ ਦੀ ਜਾਂਚ ਕਰ ਰਹੀ ਐਸਆਈਟੀ ਟੀਮ ਨੂੰ ਬਿਹਤਰ ਕੰਮ ਕਰਨ ਲਈ ਇੱਕ ਤਗ਼ਮਾ ਵੀ ਦਿੱਤਾ ਸੀ। ਪਿਛਲੇ ਡੇਢ ਸਾਲ ਤੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਸੀ। ਮੁਲਜ਼ਮ ਰਿਸ਼ੀਕੇਸ਼ ਮਹਾਰਾਸ਼ਟਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਗੋਲੀ ਮਾਰ ਕੇ ਪੱਤਰਕਾਰ ਲੰਕੇਸ਼ ਦਾ ਕੀਤਾ ਗਿਆ ਸੀ ਕਤਲ
ਜ਼ਿਕਰਯੋਗ ਹੈ ਕਿ 5 ਸਤੰਬਰ, 2017 ਵਿੱਚ ਕੁੱਝ ਸ਼ੱਕੀ ਪੱਤਰਕਾਰ ਗੌਰੀ ਲੰਕੇਸ਼ ਦੇ ਘਰ ਦਾਖ਼ਲ ਹੋਏ ਤੇ ਉਨ੍ਹਾਂ ਉੱਤੇ ਗੋਲੀਆਂ ਚਲਾਈਆਂ। ਇਸ ਘਟਨਾ ਤੋਂ ਬਾਅਦ ਗੌਰੀ ਲੰਕੇਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਦੱਸ ਦਈਏ ਕਿ ਗੌਰੀ ਲੰਕੇਸ਼ ਇੱਕ ਪ੍ਰਸਿੱਧ ਕਵੀ ਸੀ। ਉਨ੍ਹਾਂ ਦੇ ਪਿਤਾ ਦਾ ਨਾਂਅ ਪੀ ਲੰਕੇਸ਼ ਸੀ ਜੋ ਕਿ ਪੱਤਰਕਾਰ ਸਨ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ: ਲਾਕਡਾਊਨ ਮਾਮਲੇ ਉੱਤੇ ਸੁਪਰੀਮ ਕੋਰਟ ਦਾ ਫ਼ੈਸਲਾ ਅੱਜ