ਗੁਵਹਾਟੀ:ਤ੍ਰਿਪੁਰਾ ਦੀ ਪ੍ਰਿਯੰਕਾ ਦਾਸਗੁਪਤਾ ਅਤੇ ਉਤਰ ਪ੍ਰਦੇਸ਼ ਦੇ ਜਤਿਨ ਕੁਮਾਰ ਕਨੋਜੀਆ ਨੇ ਸ਼ੁੱਕਰਵਾਰ ਨੂੰ ਸ਼ੁਰੂ ਹੋਈਆਂ ਖੇਲੋ ਇੰਡੀਆ ਯੂਥ ਖੇਡਾਂ-2020 ਦੇ ਪਹਿਲੇ ਦਿਨ ਅੰਡਰ-17( ਮਹਿਲਾ/ ਪੁਰਸ਼) ਦੇ ਜਿਮਨਾਸਟਿਕਸ ਵਿੱਚ ਸੋਨ ਤਗ਼ਮੇ ਜਿੱਤ ਕੇ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ਕੀਤਾ। ਇਸ ਤੋਂ ਪਹਿਲਾ ਕੇਂਦਰੀ ਖੇਡ ਮੰਤਰੀ ਕਿਰਨ ਰਜਿਜੂ ਤੇ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਰੰਗਾਰੰਗ ਪ੍ਰੋਗਰਾਮ ਦੌਰਾਨ ਤੀਸਰੀਆਂ ਖੋਲੋ ਇੰਡੀਆ ਖੇਡਾਂ ਦੀ ਸ਼ੁਰੂਆਤ ਕਰਵਾਈ।
ਪ੍ਰਿਯੰਕਾ ਨੇ ਕੁੜੀਆਂ ਦੇ ਅੰਡਰ-17 ਜਿਮਾਨਸਟਿਕ ਵਿੱਚ ਹਰਫ਼ਨਮੌਲਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਮੁੰਡਿਆਂ ਦੇ ਇਸ ਉਮਰ ਵਰਗ ਵਿੱਚ ਉਤਰ ਪ੍ਰਦੇਸ਼ ਦੇ ਜਤਿਨ ਨੇ ਵੀ ਅਵੱਲ ਸਥਾਨ ਹਾਸਲ ਕੀਤਾ।
ਕੁੜੀਆਂ ਦੇ ਰਿਦਮਿਕ ਜਿਮਨਾਸਟਿਕ ਵਿੱਚ ਮਹਾਰਾਸ਼ਟਰ ਦੀ ਆਸਮੀ ਅੰਕੁਸ਼ ਬੀ ਅਤੇ ਸ਼੍ਰੇਆ ਪ੍ਰਵੀਨ ਭੰਗਾਲੇ ਨੇ ਪਹਿਲਾ ਤੇ ਦੂਜਾ, ਜਦੋਕਿ ਉਪਾਸ਼ਾ ਤਾਲੁਕਦਾਰ ਨੇ ਇਨ੍ਹਾਂ ਖੇਡਾਂ ਵਿੱਚ ਕਾਂਸੀ ਦੀ ਤਗ਼ਮਾ ਹਾਸਲ ਕੀਤਾ।