ਅਗਲੇ ਖਰੀਫ ਸੀਜ਼ਨ ਲਈ ਬੀਜ ਉਤਪਾਦਨ ’ਤੇ ਕੋਵਿਡ-19 ਦਾ ਪ੍ਰਭਾਵ ਪਿਆ ਹੈ। ਇਸ ਨਾਲ ਬੀਜ ਨੂੰ ਸੋਧਣ ਅਤੇ ਉਨ੍ਹਾਂ ਦੀ ਪੈਕਿੰਗ ਕਰਨ ਦੀ ਪ੍ਰਕਿਰਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਨੈਸ਼ਨਲ ਸੀਡ ਕਾਰੋਪਰੇਸ਼ਨ ਲਿਮਟਿਡ (ਐਨ.ਐਸ.ਸੀ.) ਨੇ ਹਾਲ ਹੀ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਜੇਕਰ ਉਦਯੋਗਾਂ ਵੱਲੋਂ ਬੀਜਾਂ ਦੀ ਪ੍ਰੋਸੈਸਿੰਗ ਨੂੰ ਅੱਗੇ ਨਾ ਤੋਰਿਆ ਗਿਆ ਤਾਂ ਅਗਲੇ ਮਹੀਨੇ ਤੋਂ ਦੇਸ਼ ਵਿੱਚ ਬੀਜਾਂ ਦੀ ਵਿਕਰੀ ਕਰਨੀ ਮੁਸ਼ਕਿਲ ਹੋ ਜਾਵੇਗੀ।
ਮੌਜੂਦਾ ਮੌਸਮ ਵਿੱਚ ਅਕਤੂਬਰ ਤੋਂ ਉਗਾਈਆਂ ਜਾਣ ਵਾਲੀਆਂ ਫਸਲਾਂ ਦੇ ਬੀਜਾਂ ਦੀਆਂ ਫਸਲਾਂ ਹੁਣ ਕਟਾਈ ਲਈ ਤਿਆਰ ਹਨ। ਫਸਲਾਂ ਨੂੰ ਕੱਟਣ ਤੋਂ ਬਾਅਦ ਇਨ੍ਹਾਂ ਦੇ ਬੀਜਾਂ ਨੂੰ ਰਿਫਾਇਨਮੈਂਟ ਕੇਂਦਰਾਂ ’ਤੇ ਭੇਜਿਆ ਜਾਣਾ ਹੈ। ਉਨ੍ਹਾਂ ਦੀ ਗੁਣਵੱਤਾ ਦੀ ਜਾਂਚ ਅਤੇ ਰਿਫਾਇਨਿੰਗ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਖਰੀਫ ਸੀਜ਼ਨ ਲਈ ਵੇਚਿਆ ਜਾ ਸਕਦਾ ਹੈ।
ਤੇਲੰਗਾਨਾ ਖੇਤੀਬਾੜੀ ਵਿਭਾਗ ਨੇ ਰਿਆਇਤੀ ਦਰਾਂ ’ਤੇ ਕਿਸਾਨਾਂ ਤੋਂ ਸਿੱਧਾ 7.50 ਲੱਖ ਕੁਇੰਟਲ ਬੀਜ ਵੇਚਣ ਦੀ ਯੋਜਨਾ ਬਣਾਈ ਹੈ। ਇਸ ਨੂੰ ਲਾਗੂ ਕਰਨ ਲਈ ਰਾਜ ਬੀਜ ਵਿਕਾਸ ਅਥਾਰਿਟੀ ਨੂੰ ਕਿਸਾਨਾਂ ਤੋਂ ਬੀਜ ਖਰੀਦਣਾ ਹੋਵੇਗਾ ਜੋ ਅੱਗੇ ਉਨ੍ਹਾਂ ਨੂੰ ਰਿਫਾਇਨਰੀਆਂ ਵਿੱਚ ਭੇਜੇਗੀ। ਬੀਜ ਲਾਜ਼ਮੀ ਸੇਵਾਵਾਂ ਦੀ ਸੂਚੀ ਵਿੱਚ ਆਉਂਦੇ ਹਨ।
ਐਨ.ਐਸ.ਸੀ. ਦੇ ਪ੍ਰਧਾਨ ਐਮ. ਪ੍ਰਭਾਕਰ ਰਾਓ ਨੇ ਦੱਸਿਆ ਕਿ ਹਮੇਸ਼ਾ ਦੀ ਤਰ੍ਹਾਂ ਸਰਕਾਰ ਨੇ ਲਾਜ਼ਮੀ ਸੇਵਾਵਾਂ ਨੂੰ ਆਮ ਦੀ ਤਰ੍ਹਾਂ ਚੱਲਣ ਦੀ ਪ੍ਰਵਾਨਗੀ ਦਿੱਤੀ ਹੈ, ਇਸ ਲਈ ਉਨ੍ਹਾਂ ਨੇ ਕੇਂਦਰੀ ਖੇਤੀਬਾੜੀ ਸਕੱਤਰ ਅਤੇ ਰਾਜ ਦੇ ਖੇਤੀਬਾੜੀ ਮੰਤਰੀ ਨੂੰ ਪੱਤਰ ਲਿਖਿਆ ਸੀ ਕਿ ਲੌਕਡਾਊਨ ਦੌਰਾਨ ਬੀਜ ਸੋਧਣ ਦੇ ਕਾਰਜ ਨੂੰ ਪ੍ਰਵਾਨਗੀ ਦਿੱਤੀ ਜਾਵੇ।