ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿੁਰੱਧ ਦਿੱਲੀ ਵਿੱਚ ਡੇਰੇ ਲਾਈ ਬੈਠੇ ਕਿਸਾਨਾਂ ਨੂੰ ਹਰ ਪਾਸੇ ਤੋਂ ਸਹਿਯੋਗ ਮਿਲ ਰਿਹਾ ਹੈ। ਇਸ ਦੌਰਾਨ ਕੋਈ ਕਿਸਾਨਾਂ ਲਈ ਲੰਗਰ, ਦੁੱਧ ਅਤੇ ਕੰਬਲ ਆਦਿ ਲੈ ਕੇ ਆ ਰਿਹਾ ਹੈ। ਉੱਥੇ ਹੀ ਹਰ ਸਮੇਂ ਮਨੁੱਖਤਾ ਦੀ ਸੇਵਾ ਲਈ ਅੱਗੇ ਰਹਿਣ ਵਾਲੀ ਖ਼ਾਲਸਾ ਏਡ ਕਿਸਾਨਾਂ ਲਈ ਮਦਦ ਲਈ ਅੱਗੇ ਆਈ ਹੈ। ਖ਼ਾਲਸਾ ਏਡ ਨੇ ਦਿੱਲੀ ਵਿਖੇ ਅੰਦੋਲਨਕਾਰੀ ਕਿਸਾਨਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਅਣਸੁਖਾਵੀਂ ਘਟਨਾ ਨਾ ਵਾਪਰੇ ਜਿਸ ਲਈ ਅੱਗ ਬੁਝਾਓ ਉਪਕਰਨ ਅੰਦੋਲਨ ਵਾਲੇ ਸਥਾਨਾਂ 'ਤੇ ਵੰਡੇ ਗਏ ਹਨ।
ਦਿੱਲੀ ਨੂੰ ਘੇਰੀ ਬੈਠੇ ਕਿਸਾਨਾਂ ਨੂੰ ਖ਼ਾਲਸਾ ਏਡ ਨੇ ਦਿੱਤੇ ਅੱਗ ਬੁਝਾਊ ਯੰਤਰ - ਅੱਗ ਬੁਝਾਊ ਯੰਤਰ
ਖ਼ਾਲਸਾ ਏਡ ਨੇ ਦਿੱਲੀ ਵਿਖੇ ਅੰਦੋਲਨਕਾਰੀ ਕਿਸਾਨਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਅਣਸੁਖਾਵੀਂ ਘਟਨਾ ਨਾ ਵਾਪਰੇ ਜਿਸ ਲਈ ਅੱਗ ਬੁਝਾਓ ਉਪਕਰਨ ਕਿਸਾਨਾਂ ਨੂੰ ਵੰਡੇ ਗਏ ਹਨ।
ਖਾਲਸਾ ਏਡ ਨੇ ਫੇਸਬੁਕ ਖਾਤੇ ਉੱਤੇ ਪੋਸਟ ਵਿੱਚ ਕਿਹਾ ਹੈ ਕਿ ਸਾਰੇ ਟਰੈਕਟਰ ਦਿੱਲੀ ਬਾਰਡਰ 'ਤੇ ਨੇੜੇ ਪਾਰਕ ਕੀਤੇ ਗਏ ਹਨ। ਜਿਸ ਲਈ ਖਾਲਸਾ ਏਡ ਦੀ ਟੀਮ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਦੇ ਸਾਵਧਾਨ ਵਜੋਂ ਅੱਗ ਬਝਾਓ ਯੰਤਰ ਵੰਡੇ।
ਜਿਕਰਯੋਗ ਹੈ ਕਿ ਇਸ ਮੋਰਚੇ ਦੌਰਾਨ ਪਿਛਲੇ ਦਿਨੀਂ ਕਾਰ ਵਿੱਚ ਅੱਗ ਲੱਗਣ ਨਾਲ ਧਨੌਲੇ ਦੇ ਟਰੈਕਟਰ ਮਕੈਨਿਕ ਦੀ ਮੌਤ ਹੋ ਗਈ ਸੀ। ਇਹ ਵਿਅਕਤੀ ਕਿਸਾਨਾਂ ਦੇ ਟਰੈਕਟਰ ਵਿੱਚ ਮੁਫਤ ਮੁਰੰਮਤ ਕਰਨ ਆਈ ਟੀਮ ਨਾਲ ਆਇਆ ਸੀ। ਇਸ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਪਣੇ ਸਾਧਨਾਂ ਨਾਲ ਪਹੁੰਚੇ ਹਨ। ਇਸ ਦੇ ਨਾਲ ਹੀ ਗੈਸ ਤੇ ਬਾਲਣ ਨਾਲ ਵੱਡੀ ਮਾਤਰਾ ਵਿੱਚ ਕਿਸਾਨਾਂ ਲਈ ਲੰਗਰ ਤਿਆਰ ਹੋ ਰਿਹਾ ਹੈ। ਅਜਿਹੀ ਸੂਰਤ ਵਿੱਚ ਅੱਗ ਵਰਗੀ ਕਿਸੇ ਵੀ ਅਣਸੁਖਾਵੀ ਘਟਨਾ ਦੇ ਮੱਦੇਨਜ਼ਰ ਅੱਗ ਬਝਾਓ ਯੰਤਰਾਂ ਦਾ ਹੋਣਾ ਜ਼ਰੂਰੀ ਹੈ।