ਅਸਮ: ਜਿੱਥੇ ਵੀ ਕਿਤੇ ਕੋਈ ਵੀ ਕੁਦਰਤੀ ਆਫ਼ਤ ਹੁੰਦੀ ਹੈ ਜਾਂ ਫਿਰ ਜਿੱਥੇ ਮਨੁੱਖਤਾਂ ਨੂੰ ਮਦਦ ਦੀ ਲੋੜ ਹੁੰਦੀ ਹੈ ਤਾਂ ਉੱਥੇ ਖ਼ਾਲਸਾ ਟੀਮ ਪਹੁੰਚ ਜਾਂਦੀ ਹੈ ਅਤੇ ਲੋਕਾਂ ਦੀ ਮਦਦ ਕਰਦੀ ਹੈ। ਇਸੇ ਤਰ੍ਹਾਂ ਖ਼ਾਲਸਾ ਏਡ ਅਸਮ ਵਿੱਚ ਹੜ੍ਹ ਤੋਂ ਪ੍ਰਭਾਵਿਤ 50 ਲੱਖ ਤੋਂ ਵੱਧ ਲੋਕਾਂ ਦੀ ਮਦਦ ਕਰਨ ਲਈ ਪੁੱਜ ਗਈ ਹੈ।
ਖ਼ਾਲਸਾ ਏਡ ਨੇ ਅਸਮ ਲਈ ਵਧਾਏ ਮਦਦ ਦੇ ਹੱਥ
ਅਸਾਮ ਵਿੱਚ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਖ਼ਾਲਸਾ ਏਡ ਦੀ ਟੀਮ ਪਹੁੰਚ ਗਈ ਹੈ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ।
ਫ਼ੋਟੋ
ਇਹ ਵੀ ਪੜ੍ਹੋ: ਬਰਗਾੜੀ 'ਚ ਸਿੱਖ ਨੌਜਵਾਨ 'ਤੇ ਚਲਾਈਆਂ ਗੋਲੀਆਂ
ਖ਼ਾਲਸਾ ਏਡ ਵੱਲੋਂ ਘਰ ਤੋਂ ਬੇਘਰ ਹੋਏ ਲੋਕਾਂ ਨੂੰ ਰਸਦ ਦੇ ਕੇ ਉਨ੍ਹਾਂ ਦੀ ਮਦਦ ਕਰ ਰਹੀ ਹੈ। ਦੱਸ ਦਈਏ, ਅਸਮ 'ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ 36 ਹੋ ਗਈ ਹੈ। ਸੂਬੇ 'ਚ 4 ਹਜ਼ਾਰ ਘਰ ਨੁਕਸਾਨੇ ਗਏ ਹਨ ਤੇ ਅਸਮ ਦਾ ਬਰਪੇਤਾ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ ਹੜ੍ਹ ਦੇ ਚੱਲਦਿਆਂ ਕਰੀਬ ਡੇਢ ਲੱਖ ਲੋਕ ਪ੍ਰਭਾਵਿਤ ਹੋ ਗਏ ਹਨ।