ਹੈਦਰਾਬਾਦ: ਪ੍ਰਣਬ ਮੁਖਰਜੀ ਨੇ 25 ਜੁਲਾਈ 2012 ਨੂੰ ਭਾਰਤ ਦੇ 13ਵੇਂ ਰਾਸ਼ਟਰਪਤੀ ਵੱਜੋਂ ਸਹੁੰ ਚੁੱਕੀ। ਰਾਸ਼ਟਰਪਤੀ ਅਹੁਦੇ 'ਤੇ ਰਹਿੰਦੇ ਹੋਏ ਉਨ੍ਹਾਂ ਨੇ ਭਾਰਤੀ ਰਾਜਨੀਤੀ ਵਿੱਚ ਕਈ ਅਹਿਮ ਯੋਗਦਾਨ ਦਿੱਤੇ। ਆਓ ਇੱਕ ਝਾਤ ਮਾਰਦੇ ਹਾਂ ਰਾਸ਼ਟਰਪਤੀ ਵੱਜੋਂ ਉਨ੍ਹਾਂ ਦੇ ਜ਼ਿਕਰਯੋਗ ਕੰਮਾਂ 'ਤੇ...
ਹੁਕਮ ਅਤੇ ਰਹਿਮ ਅਰਜ਼ੀਆਂ
ਪ੍ਰਣਬ ਮੁਖਰਜੀ ਨੇ ਆਪਣੇ ਕਾਰਜਕਾਲ ਦੌਰਾਨ 26 ਨੋਟੀਫ਼ਿਕੇਸ਼ਨਾਂ ਨੂੰ ਰੱਦ ਜਾਂ ਮੁੜ ਲਾਗੂ ਕੀਤਾ। ਪੰਜਵੇਂ ਸਾਲ ਦੌਰਾਨ, ਉਨ੍ਹਾਂ ਨੇ ਪੰਜ ਨੋਟੀਫ਼ਿਕੇਸ਼ਨਾਂ ਦਾ ਐਲਾਨ ਕੀਤਾ। ਇਸ ਸਮੇਂ ਵਿੱਚ ਉਨ੍ਹਾਂ ਨੇ ਚਾਰ ਰਹਿਮ ਅਰਜ਼ੀਆਂ ਨੂੰ ਬਦਲ ਦਿੱਤਾ ਅਤੇ 30 ਨੂੰ ਖ਼ਾਰਜ ਕਰ ਦਿੱਤਾ, ਜੋ ਸਿਰਫ਼ ਆਰ. ਵੇਂਕਟਰਮਨ ਤੋਂ ਬਾਅਦ ਦੂਜੀ ਸਭ ਤੋਂ ਜ਼ਿਆਦਾ ਹਨ। ਆਰ. ਵੇਂਕਟਰਮਨ, ਜਿਨ੍ਹਾਂ ਨੇ 45 ਰਹਿਮ ਅਰਜ਼ੀਆਂ ਨੂੰ ਖ਼ਾਰਜ ਕਰ ਦਿੱਤਾ ਸੀ।
ਅਧਿਆਪਕ ਪ੍ਰਣਬ ਮੁਖਰਜੀ
ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇਸ਼ ਦੇ ਅਜਿਹੇ ਪਹਿਲੇ ਰਾਸ਼ਟਰਪਤੀ ਸਨ, ਜਿਨ੍ਹਾਂ ਨੇ ਸਕੂਲੀ ਬੱਚਿਆਂ ਨੂੰ ਪੜ੍ਹਾਇਆ ਅਤੇ ਰਿਕਾਰਡ ਬਣਾਇਆ। ਆਪਣੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਆਖ਼ਰੀ ਦੋ ਸਾਲਾਂ ਵਿੱਚ ਉਨ੍ਹਾਂ ਨੇ ਉਹ ਕੀਤਾ, ਜਿਹੜਾ ਉਹ 50 ਸਾਲ ਪਹਿਲਾਂ ਕਰਦੇ ਸਨ। ਇਹ ਕੰਮ ਸੀ ਪੜ੍ਹਾਉਣ ਦਾ। ਉਨ੍ਹਾਂ ਨੇ ਰਾਸ਼ਟਰਪਤੀ ਭਵਨ ਦੇ ਵਿਹੜੇ ਅੰਦਰ ਸਕੂਲ ਦੀਆਂ ਕਲਾਸਾਂ ਲਗਾਈਆਂ। ਇਤਿਹਾਸ, ਰਾਜਨੀਤੀ ਵਿਗਿਆਨ ਅਤੇ ਕਾਨੂੰਨ ਵਿੱਚ ਮਾਸਟਰ ਡਿਗਰੀ ਹਾਸਲ ਮੁਖਰਜੀ ਨੇ ਲਗਭਗ 80 ਵਿਦਿਆਰਥੀਆਂ ਨੂੰ ਪੜ੍ਹਾਇਆ। ਰਾਸ਼ਟਰਪਤੀ ਦੇ ਰਾਜਿੰਦਰ ਪ੍ਰਸਾਦ ਸਰਵੋਦਯ ਵਿਦਿਆਲਾ ਵਿੱਚ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਭਾਰਤੀ ਰਾਜਨੀਤੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਦੇਸ਼ ਤੇ ਬਾਹਰੀ ਅੱਤਵਾਦ ਦੇ ਵਧਦੇ ਖ਼ਤਰੇ ਬਾਰੇ ਵੀ ਦੱਸਿਆ।
ਟਵਿੱਟਰ 'ਤੇ ਰਾਸ਼ਟਰਪਤੀ ਭਵਨ
ਰਾਸ਼ਟਰਪਤੀ ਭਵਨ ਨਾਲ ਸਿੱਧਾ ਜੁੜਨ ਲਈ ਰਾਸ਼ਟਰਪਤੀ ਭਵਨ ਦਾ ਟਵਿੱਟਰ ਖਾਤਾ 1 ਜੁਲਾਈ 2014 ਨੂੰ ਸ਼ੁਰੂ ਕੀਤਾ ਗਿਆ। ਇਸ ਰਾਹੀਂ ਲੋਕਾਂ ਵਿੱਚ ਰਾਸ਼ਟਰਪਤੀ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਾ ਪ੍ਰਸਾਰ ਕੀਤਾ ਗਿਆ। ਖਾਤੇ ਨੂੰ 20 ਦਿਨਾਂ ਅੰਦਰ 1,02,000 ਲੋਕਾਂ ਨੇ ਫਾਲੋ ਕੀਤਾ। ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਕਾਰਜਕਾਲ ਦੇ ਰੂਪ ਵਿੱਚ, ਰਾਸ਼ਟਰਪਤੀ ਭਵਨ ਦੇ ਟਵਿੱਟਰ 'ਤੇ 32,97,391 ਫਾਲੋਅਰ ਹਨ।
ਪ੍ਰਧਾਨਗੀ ਅਹੁਦੇ ਦੀ ਲੋਕਤੰਤਰਤਾ
ਪ੍ਰਣਬ ਮੁਖਰਜੀ ਦੇ ਕਾਰਜਕਾਲ ਦੀ ਪਹਿਲੀ ਵਰ੍ਹੇਗੰਢ 'ਤੇ ਰਾਸ਼ਟਰਪਤੀ ਭਵਨ ਨੇ ਸੰਸਥਾ ਦੇ ਲੋਕਤੰਤਰੀਕਰਨ ਲਈ ਕਈ ਐਲਾਨ ਕੀਤੇ। ਰਾਸ਼ਟਰਪਤੀ ਭਵਨ ਵਿੱਚ ਸੱਦੇ ਮਹਿਮਾਨਾਂ ਲਈ ਪ੍ਰੋਟੋਕੋਲ ਅਤੇ ਸੁਰੱਖਿਆ ਪ੍ਰਬੰਧਾਂ ਵਿੱਚ ਢਿੱਲ ਦਿੱਤੀ ਗਈ। ਪ੍ਰਣਬ ਮੁਖਰਜੀ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਣ ਵਾਲੀਆਂ ਕਈ ਗਤੀਵਿਧੀਆਂ ਵਿੱਚ ਭਾਗ ਲੈਂਦੇ ਸਨ। ਹਾਲਾਂਕਿ ਜਿਸ ਨਾਲ ਆਮ ਆਦਮੀ ਨੂੰ ਪ੍ਰੇਸ਼ਾਨੀ ਹੋਵੇ, ਇਸ ਤਰ੍ਹਾਂ ਦੇ ਕੰਮਾਂ ਤੋਂ ਬਚਣ ਲਈ ਕਈ ਫੈਸਲੇ ਲਏ ਗਏ।
ਅਜਾਇਬ ਘਰ
ਸੰਸਦ ਭਵਨ ਦੇ ਹੈਰੀਟੇਜ਼ ਭਵਨ ਵਿੱਚ ਇੱਕ ਨਵਾਂ ਅਜਾਇਬ ਘਰ-ਕੈਰਿਜ ਹਾਲ ਤੇ ਅਸਤਬਲ, ਜਿਹੜਾ ਪਹਿਲਾਂ ਘੋੜਿਆਂ ਤੇ ਘਰ ਦੀਆਂ ਬੱਗੀਆਂ ਲਈਆਂ ਉਪਯੋਗ ਕੀਤਾ ਜਾਂਦਾ ਸੀ, ਉਸ ਨੂੰ ਇੱਕ ਆਧੁਨਿਕ ਅਜਾਇਬ ਘਰ ਵਿੱਚ ਬਦਲ ਦਿੱਤਾ ਗਿਆ। ਇਹ 1911 ਦੇ ਦਿੱਲੀ ਦਰਬਾਰ ਤੋਂ ਸ਼ੁਰੂ ਹੋਣ ਵਾਲੇ ਇਤਿਹਾਸਕ ਕੰਮਾਂ ਤੋਂ ਲੈ ਕੇ ਪਹਿਲੇ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਦੇ ਸਹੁੰ ਚੁੱਕਣ ਤੱਕ ਰੌਸ਼ਨੀ ਪਾਉਂਦਾ ਹੈ। ਅਜਾਇਬ ਘਰ ਵਿੱਚ ਹਥਿਆਰਾਂ ਦੇ ਸੰਗ੍ਰਹਿ ਦਾ ਇੱਕ ਹਿੱਸਾ, ਲੁਟੀਅੰਸ ਵੱਲੋਂ ਬਣਾਇਆ ਕੁੱਝ ਫਰਨੀਚਰ, ਰਾਸ਼ਟਰਪਤੀ ਦੇ ਸੁਰੱਖਿਆ ਗਾਰਡ ਦੀਆਂ ਗਤੀਵਿਧੀਆਂ ਅਤੇ ਭਾਰਤੀ-ਵਿਦੇਸ਼ੀ ਸਤਿਕਾਰਯੋਗ ਵਿਅਕਤੀਆਂ ਵੱਲੋਂ ਰਾਸ਼ਟਰਪਤੀ ਨੂੰ ਭੇਂਟ ਕੀਤੇ ਗਏ ਤੋਹਫ਼ਿਆਂ ਦਾ ਇੱਕ ਪੂਰਨ ਸੰਗ੍ਰਹਿ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ। 10 ਹਜ਼ਾਰ ਵਰਗ ਮੀਟਰ ਦੇ ਅਜਾਇਬ ਘਰ ਨੂੰ ਇੱਕ ਉਚ ਤਕਨੀਕ ਵਿੱਚ ਰਾਸ਼ਟਰਪਤੀ ਭਵਨ ਦੇ ਇਤਿਹਾਸ ਦਾ ਚਿਤਰਨ ਕਰਨ ਲਈ ਭੂਮੀਗਤ ਰੂਪ ਤੋਂ ਵਿਕਸਤ ਕੀਤਾ ਗਿਆ ਹੈ।
ਸਮਾਰਟ ਪਿੰਡਾਂ ਦੀ ਪਹਿਲ
ਰਾਸ਼ਟਰਪਤੀ ਪ੍ਰਣਬ ਮੁਖਰੀ ਨੇ 2 ਜੁਲਾਈ 2016 ਨੂੰ ਸਮਾਰਟ ਪਿੰਡ ਪਹਿਲ ਦੀ ਸ਼ੁਰੂਆਤ ਕੀਤੀ। ਇਸਦਾ ਉਦੇਸ਼ ਪਿੰਡਾਂ ਨੂੰ ਖੁ਼ਸ਼ ਅਤੇ ਹਾਈਟੈਕ ਸ਼ਹਿਰ ਟਾਊਨਸ਼ਿਪ ਵਿੱਚ ਵਿਕਸਤ ਕਰਨਾ ਸੀ। ਇਸ ਪਹਿਲ ਤਹਿਤ, ਹਰਿਆਣਾ ਵਿੱਚ ਗੁਰੂਗ੍ਰਾਮ ਅਤੇ ਮੇਵਾਤ ਜ਼ਿਲ੍ਹਿਆਂ ਦੇ ਪੰਜ ਪਿੰਡਾਂ ਨੂੰ ਕੇਂਦਰ, ਹਰਿਆਣਾ ਸਰਕਾਰ, ਜਨਤਕ ਅਤੇ ਨਿੱਜੀ ਖੇਤਰ ਦੇ ਸੰਗਠਨਾਂ, ਗ਼ੈਰ-ਸਰਕਾਰੀ ਸੰਗਠਨਾਂ ਅਤੇ ਵਿਅਕਤੀਆਂ ਦੇ ਸਮਰਥਨ ਨਾਲ ਇੱਕ ਮਾਡਲ ਦੇ ਆਧਾਰ 'ਤੇ ਵੱਖ ਵੱਖ ਕੰਮਾਂ ਨੂੰ ਲਾਗੂ ਕਰਨ ਲਈ ਚੁਣਿਆ ਗਿਆ ਸੀ। ਇਨ੍ਹਾਂ ਪਿੰਡਾਂ ਵਿੱਚ ਸਿੱਖਿਆ, ਕੌਸ਼ਲ ਵਿਕਾਸ, ਬੁਨਿਆਦੀ ਢਾਂਚੇ ਦੇ ਵਿਕਾਸ, ਖੇਤੀ, ਸਿਹਤ ਅਤੇ ਸਾਫ ਊਰਜਾ ਦੇ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਪ੍ਰੋਗਰਾਮ ਲਾਗੂ ਕੀਤੇ ਗਏ।
ਦੇਹਰਾਦੂਨ ਵਿੱਚ ਹੈਰੀਟੇਜ਼ ਇਮਾਰਤ ਦਾ ਨਵੀਨੀਕਰਨ
ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਸਮੇਂ ਵਿੱਚ ਹੈਰੀਟੇਜ਼ ਇਮਾਰਤਾਂ ਦਾ ਪ੍ਰੀ-ਨਿਰਮਾਣ ਅਤੇ ਨਵੀਨੀਕਰਨ ਕੀਤਾ ਗਿਆ ਸੀ। ਆਸ਼ਿਆਨਾ ਜਿਸ ਨੂੰ ਪਹਿਲਾਂ ਕਮਾਂਡੈਂਟ ਦੇ ਬੰਗਲੇ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ ਅਤੇ 217.14 ਏਕੜ ਜ਼ਮੀਨ ਸੀ, ਨੂੰ 1836 ਵਿੱਚ ਉਸ ਸਮੇਂ ਦੇ ਵਾਇਸਰਾਏ ਦੇ ਸੁਰੱਖਿਆ ਗਾਰਡ ਨੇ ਲੀਜ਼ 'ਤੇ ਲਿਆ ਸੀ। 1975 ਵਿੱਚ, ੲਸ ਨੂੰ ਰਾਸ਼ਟਰਪਤੀ ਆਸ਼ਿਆਨਾ ਵੱਜੋਂ ਮੁੜ ਨਾਮਜ਼ਦ ਕੀਤਾ ਗਿਆ।