ਮਥੁਰਾ: ਕੇਰਲਾ ਜਹਾਜ਼ ਹਾਦਸੇ ਵਿੱਚ ਮਰੇ 33 ਸਾਲਾ ਸਹਿ ਪਾਇਲਟ ਅਖਿਲੇਸ਼ ਸ਼ਰਮਾ ਦੀ ਦੇਹ ਐਤਵਾਰ ਨੂੰ ਮਥੁਰਾ ਪਹੁੰਚੀ। ਸ਼ਹਿਰ ਦੇ ਗੋਬਿੰਦ ਨਗਰ ਥਾਣਾ ਖੇਤਰ ਪੋਤਰਾ ਕੁੰਡ ਨੇੜੇ ਅਖਿਲੇਸ਼ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਸਹਿ ਪਾਇਲਟ ਅਖਿਲੇਸ਼ ਸ਼ਰਮਾ ਨੂੰ ਧਰੁਵਘਾਟ ਵਿਖੇ ਅੰਤਿਮ ਵਿਦਾਈ ਦਿੱਤੀ ਗਈ। ਛੋਟੇ ਭਰਾ ਭੁਵਨੇਸ਼ ਨੇ ਅਖਿਲੇਸ਼ ਸ਼ਰਮਾ ਨੂੰ ਅਗਨ ਭੇਟ ਕੀਤਾ।
ਸਹਿ ਪਾਇਲਟ ਅਖਿਲੇਸ਼ ਸ਼ਰਮਾ 2017 ਨੂੰ ਏਅਰ ਇੰਡੀਆ ਏਅਰਲਾਇੰਸ ਵਿੱਚ ਭਰਤੀ ਹੋਏ ਸਨ ਤੇ 2018 'ਚ ਅਖਿਲੇਸ਼ ਦੀ ਵਿਆਹ ਹੋਇਆ ਸੀ। ਅਖਿਲੇਸ਼ ਦੇ ਪਿਤਾ ਤੁਲਸੀਰਾਮ ਸ਼ਰਮਾ ਨੇ ਸਰਕਾਰ ਤੋਂ ਪਰਿਵਾਰ ਨੂੰ ਵਿੱਤੀ ਮਦਦ ਅਤੇ ਅਖਿਲੇਸ਼ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।
ਅਖਿਲੇਸ਼ ਦੇ ਪਿਤਾ ਤੁਲਸੀਰਾਮ ਨੇ ਦੱਸਿਆ ਕਿ ਅਖਿਲੇਸ਼ ਏਅਰ ਇੰਡੀਆ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਸਰਕਾਰ ਦੇ ਨਿਰਦੇਸ਼ਾਂ 'ਤੇ ਵੰਦੇ ਭਾਰਤ ਮਿਸ਼ਨ ਤਹਿਤ ਦੁਬਈ ਤੋਂ ਯਾਤਰੀਆਂ ਨੂੰ ਭਾਰਤ ਲਿਆਇਆ ਸੀ। ਤੁਲਸੀਰਾਮ ਨੇ ਅਖਿਲੇਸ਼ ਦੀ ਪਤਨੀ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ।