ਨਵੀਂ ਦਿੱਲੀ/ਤਿਰੂਵਨੰਤਪੁਰਮ: ਸਾਊਦੀ ਅਰਬ ਵਿੱਚ ਕੇਰਲ ਦੀ ਨਰਸ 'ਚ ਕੋਰੋਨਾ-ਵਾਇਰਸ ਪਾਇਆ ਗਿਆ ਹੈ। ਸਊਦੀ ਅਰਬ ਦੇ ਹਸਪਤਾਲ 'ਚ ਕੇਰਲ ਦੀ ਲਗਭਗ 100 ਨਰਸਾਂ ਕੰਮ ਕਰਦੀਆਂ ਹਨ। ਇਨ੍ਹਾਂ ਸਾਰਿਆਂ ਦੀ ਸਕ੍ਰੀਨਿੰਗ ਹੋਈ ਸੀ। ਇਸ ਦੌਰਾਨ ਇੱਕ ਨਰਸ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ਿਟਿਵ ਆਈ।
ਵਿਦੇਸ਼ ਮੰਤਰਾਲੇ ਦੇ ਰਾਜ ਮੰਤਰੀ ਵੀ. ਮੁਰਲੀਧਰਨ ਨੇ ਕਿਹਾ ਕਿ ਪੀੜਤ ਨਰਸ ਦਾ ਇਲਾਜ ਅਸੀਰ ਨੈਸ਼ਨਲ ਹਸਪਤਾਲ 'ਚ ਚੱਲ ਰਿਹਾ ਹੈ ਤੇ ਫਿਲਹਾਲ ਉਸ ਦੀ ਸਿਹਤ 'ਚ ਸੁਧਾਰ ਹੈ।
ਕੇਰਲ ਦੇ ਮੁੱਖ ਮੰਤਰੀ ਪਨਾਰਈ ਵਿਜਯਨ ਨੇ ਵਿਦੇਸ਼ ਮੰਤਰਾਲੇ ਨੂੰ ਇੱਕ ਪੱਤਰ ਲਿਖ ਕੇ ਸਾਊਦੀ ਅਰਬ ਵਿੱਚ ਕੇਰਲਾ ਦੀਆਂ ਨਰਸਾਂ 'ਚ ਕੋਰੋਨਾ-ਵਾਇਰਸ ਦੇ ਮਾਮਲੇ 'ਚ ਦਖਲ ਦੇਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਵਿਦੇਸ਼ ਮੰਤਰਾਲੇ ਨੂੰ ਸਾਊਦੀ ਅਰਬ ਨਾਲ ਗੱਲਬਾਤ ਕਰਨ ਦੀ ਬੇਨਤੀ ਵੀ ਕੀਤੀ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਚੀਨ ਵਿਚ ਸਾਡੇ ਕੌਂਸਲੇਟ ਵੱਲੋਂ ਕੋਰੋਨ-ਵਾਇਰਸ ਬਾਰੇ ਸਲਾਹਕਾਰੀ ਜਾਰੀ ਕੀਤੀ ਗਈ ਹੈ। ਚੀਨ ਤੋਂ ਆਉਣ ਵਾਲੇ ਲੋਕਾਂ ਨੂੰ ਹਵਾਈ ਅੱਡਿਆਂ 'ਤੇ ਸਕ੍ਰੀਨਿੰਗ ਪ੍ਰਕਿਰਿਆ ਚੋਂ ਲੰਘਣਾ ਪਵੇਗਾ।
ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਉਨ੍ਹਾਂ ਦੇ ਚੀਨ 'ਚ ਠਹਿਰਨ ਦੌਰਾਨ ਆਪਣੀ ਰੱਖਿਆ ਦਾ ਸਵਾਲ ਹੈ, ਸਾਡੇ ਦੂਤਘਰਾਂ ਨੇ ਇਸ ਦੇ ਲਈ ਕੋਸ਼ਿਸ਼ ਕੀਤੀ ਹੈ ਜੇ ਤੁਸੀਂ ਭਾਰਤ ਆਉਂਦੇ ਹੋ, ਤੁਹਾਨੂੰ ਜਾਂਚ ਦੀ ਪ੍ਰਕਿਰਿਆ ਤੋਂ ਗੁਜ਼ਰਨਾ ਪਏਗਾ।