ਨਵੀਂ ਦਿੱਲੀ: ਕੇਰਲ ਵਿੱਚ ਪਿਛਲੇ ਦਿਨਾਂ ਵਿੱਚੋ ਕੋਰੋਨਾ ਵਾਇਰਸ ਦਾ ਇੱਕ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਹੈ ਇਸ ਲਈ ਸਰਕਾਰ ਵੱਲੋਂ ਜਾਰੀ ਕੀਤੀ ਗਈ 'ਸਟੇਟ ਐਮਰਜੈਂਸੀ' ਦੀ ਚਿਤਾਵਨੀ ਨੂੰ ਵਾਪਸ ਲੈ ਲਿਆ ਹੈ। ਹਾਲਾਂਕਿ ਸੂਬੇ ਵਿੱਚ ਅਜੇ ਵੀ 3000 ਤੋਂ ਜ਼ਿਆਦਾ ਲੋਕ ਨਿਗਰਾਨੀ ਵਿੱਚ ਹਨ।
ਕੋਰੋਨਾ ਵਾਇਰਸ: ਕੇਰਲ ਸਰਕਾਰ ਨੇ ਵਾਪਸ ਲਈ ਐਮਰਜੈਂਸੀ ਦੀ ਚਿਤਾਵਨੀ - ਕੇਰਲਾ ਵਿੱਚ ਕੋਰੋਨਾ ਵਾਇਰਸ
ਕੇਰਲ ਸਰਕਾਰ ਨੇ ਜਾਰੀ ਕੀਤੀ 'ਸਟੇਟ ਐਮਰਜੈਂਸੀ' ਦੀ ਚਿਤਾਵਨੀ ਨੂੰ ਵਾਪਸ ਲੈ ਲਿਆ ਹੈ। ਕੇਰਲ ਵਿੱਚ ਪਿਛਲੇ ਦਿਨਾਂ ਤੋਂ ਕੋਈ ਵੀ ਕੋਰੋਨਾ ਵਾਇਰਸ ਦਾ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਕੇਕੇ ਸ਼ੈਲਜਾ
ਸਿਹਤ ਮੰਤਰੀ ਕੇ.ਕੇ ਸ਼ੈਲਜਾ ਦਾ ਕਹਿਣਾ ਹੈ ਕਿ ਇਸ ਵਾਇਰਸ ਦੇ ਮਾਮੂਲੀ ਲੱਛਣ ਸਾਹਮਣੇ ਆਉਣ ਨਾਲ 3014 ਲੋਕਾਂ ਨੂੰ ਨਿਗਰਾਨੀ ਵਿੱਚ ਰੱਖਿਆ ਹੈ ਅਤੇ 2953 ਲੋਕਾਂ ਨੂੰ ਘਰ ਤੋਂ ਵੱਖ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਸਾਰੀਆਂ ਸਥਿਤੀਆਂ ਤੇ ਗ਼ੌਰ ਕਰਨ ਤੋਂ ਬਾਅਦ ਸਰਕਾਰ ਨੇ ਐਮਰਜੈਂਸੀ ਅਲਰਟ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੇ ਨਿਗਰਾਨੀ ਘਟਾ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾ ਕਿਹਾ ਕਿ ਜਿਹੜੇ ਲੋਕ ਵਾਇਰਸ ਪ੍ਰਭਾਵਿਤ ਇਲਾਕੇ ਵਿੱਚੋਂ ਆਏ ਹਨ ਉਨ੍ਹਾਂ ਨੂੰ ਸਿਹਤ ਅਧਿਕਾਰੀ ਨੂੰ ਰਿਪੋਰਟ ਕਰਨਾ ਹੋਵੇਗਾ।