ਕੋਲਮ : ਮਲਯਾਲਮ ਫਿਲਮ ਇੰਡਸਟਰੀ ਵਿੱਚ ਪ੍ਰਸਿੱਧੀ ਹਾਸਲ ਕਰਨ ਵਾਲੇ ਡਾਇਰੈਕਟਰ ਵਿਜੈਯਨ ਪਿਲਈ ਹੁਣ ਪੂਰੇ ਸਮੇਂ ਕਿਸਾਨ ਵਾਂਗ ਖੇਤੀ ਦਾ ਕੰਮ ਕਰਦੇ ਹਨ। ਉਨ੍ਹਾਂ ਦਾ ਘਰ ਕੇਰਲਾ ਦੇ ਕੋਲਮ ਜ਼ਿਲ੍ਹੇ ਦੇ ਪੱਛਮੀ ਕਲੈਦਾ ਨਾਮ ਦੇ ਇੱਕ ਛੋਟੇ ਜਿਹੇ ਖੇਤਰ ਵਿੱਚ ਹੈ। ਵਿਜੈਯਨ ਨੇ ਆਪਣੇ ਹੀ ਘਰ ਦੇ ਪਿਛਲੇ ਵਿਹੜੇ ਨੂੰ ਪੂਰੀ ਤਰ੍ਹਾਂ ਇੱਕ ਜੈਵਿਕ ਸਬਜ਼ੀਆਂ ਦੇ ਬਾਗ਼ ਵਿੱਚ ਤਬਦੀਲ ਕਰ ਦਿੱਤਾ ਹੈ। ਵਿਜੈਯਨ ਦੇ ਇਸ ਬਾਗ ਵਿੱਚ ਕਈ ਕਿਸਮ ਦੀ ਸਬਜ਼ੀਆਂ ਹਨ।
ਇਨ੍ਹਾਂ 'ਚ ਸੇਮ, ਕੱਦੂ, ਗਾਜਰ, ਭਿੰਡੀ, ਟਮਾਟਰ ਅਤੇ ਹੋਰ ਕਈ ਸਬਜ਼ੀਆਂ ਸ਼ਾਮਲ ਹਨ। ਇਨ੍ਹਾਂ 'ਚੋਂ ਕਈ ਸਬਜੀਆਂ ਦੀ ਖੇਤੀ ਰਵਾਇਤੀ ਤੌਰ 'ਤੇ ਕੀਤੀ ਜਾਂਦੀ ਹੈ ਅਤੇ ਕੁਝ ਸਬਜੀਆਂ ਨੂੰ ਹਾਈਡ੍ਰੋਪੋਨਿਕ ਦੀ ਤਕਨੀਕ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਤਕਨੀਕ ਵਿੱਚ ਮਿੱਟੀ ਦੇ ਕੁਝ ਹਿੱਸੇ ਦੇ ਨਾਲ ਖਣਿਜ ਪਦਾਰਥਾਂ ਅਤੇ ਜੈਵਿਕ ਖਾਦਾਂ ਦੀ ਵਰਤੋਂ ਕਰਕੇ ਬੈਗ ਵਿੱਚ ਉਗਾਇਆ ਜਾਂਦਾ ਹੈ। ਇਸ ਤਕਨੀਕ ਰਾਹੀਂ ਉਗਾਈ ਜਾਣ ਵਾਲੀ ਸਬਜੀਆਂ ਵਿੱਚ ਕੁਦਰਤੀ ਖਣਿਜ ਪਦਾਰਥਾਂ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਜੋ ਕਿ ਮਨੁੱਖੀ ਸਿਹਤ ਲਈ ਲਾਹੇਵੰਦ ਹੁੰਦੀ ਹੈ।