ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਕੇਜਰੀਵਾਲ ਨੇ ਦਿੱਲੀ ਵਿੱਚ ਪ੍ਰਦੂਸ਼ਣ ਬਾਰੇ ਗੱਲ ਕਰਦੇ ਹੋਏ ਅਤੇ ਔਡ-ਈਵਨ ਸਕੀਮ ਨੂੰ ਇੱਕ ਵਾਰ ਮੁੜ ਲਾਗੂ ਕਰਨ ਬਾਰੇ ਕਿਹਾ ਕਿ ਅਜੇ ਦਿੱਲੀ ਵਿੱਚ ਆਸਮਾਨ ਸਾਫ਼ ਹੈ, ਇਸ ਲਈ ਇਸ ਦੀ ਕੋਈ ਲੋੜ ਨਹੀਂ ਹੈ।
ਦਿੱਲੀ ਵਿੱਚ ਅਜੇ ਔਡ-ਈਵਨ ਸਕੀਮ ਦੀ ਲੋੜ ਨਹੀਂ: ਕੇਜਰੀਵਾਲ
ਦਿੱਲੀ ਵਿੱਚ ਔਡ-ਈਵਨ ਸਕੀਮ ਨੂੰ ਇੱਕ ਵਾਰ ਮੁੜ ਲਾਗੂ ਕਰਨ ਬਾਰੇ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਵਿੱਚ ਆਸਮਾਨ ਸਾਫ਼ ਹੈ ਤੇ ਹੁਣ ਇਸ ਦੀ ਲੋੜ ਨਹੀਂ ਹੈ।
ਇਸ ਤੋਂ ਪਹਿਲਾਂ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਸੀ ਕਿ ਕੌਮੀ ਰਾਜਧਾਨੀ 'ਚ ਹਵਾ ਪ੍ਰਦੂਸ਼ਣ ਪਰਾਲੀ ਸਾੜਨ ਦੇ ਕਾਰਨ ਹੈ ਅਤੇ ਇਸ ਦੇ ਲਗਭਗ ਖ਼ਤਮ ਹੋਣ 'ਤੇ ਹਵਾ ਗੁਣਵੱਤਾ ਸੁਧਰ ਰਹੀ ਹੈ। ਉੱਥੇ ਹੀ ਕੇਜਰੀਵਾਲ ਨੇ ਕਾਨਫ਼ਰੰਸ ਵਿੱਚ ਕਿਹਾ ਕਿ ਦਿੱਲੀ ਵਿੱਚ ਪਾਣੀ ਦੀ ਗੁਣਵੱਤਾ ਕਾਫ਼ੀ ਠੀਕ ਹੈ।
ਉਨ੍ਹਾਂ ਨੇ ਕਿਹਾ ਕਿ ਪਾਣੀ ਨੂੰ ਲੈ ਕੇ ਰਾਜਨੀਤੀ ਹੋ ਰਹੀ ਹੈ, ਕੇਂਦਰ ਸਰਕਾਰ ਦੇ ਮੰਤਰੀ ਲੋਕਾਂ ਵਿੱਚ ਡਰ ਪੈਦਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਸਿਰਫ਼ 11 ਥਾਵਾਂ ਦੇ ਸੈਂਪਲ ਲਏ ਹਨ ਜਿਸ ਦੇ ਆਧਾਰ 'ਤੇ ਸ਼ਹਿਰ ਦੇ ਪਾਣੀ ਨੂੰ ਖ਼ਰਾਬ ਨਹੀਂ ਕਿਹਾ ਜਾ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜਲ ਬੋਰਡ ਦੀ ਰਿਪੋਰਟ 'ਚ 2 ਫ਼ੀਸਦੀ ਤੋਂ ਵੀ ਘੱਟ ਸੈਂਪਲ ਫੇਲ ਹੋਏ ਹਨ।