ਪੰਜਾਬ

punjab

ETV Bharat / bharat

ਪਿਛਲੇ 24 ਘੰਟਿਆਂ 'ਚ ਦਿੱਲੀ ਵਿੱਚ ਸਾਹਮਣੇ ਆਏ ਕੋਰੋਨਾ ਦੇ 20 ਨਵੇਂ ਮਾਮਲੇ: ਕੇਜਰੀਵਾਲ - ਅਰਵਿੰਦ ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਿਜੀਟਲ ਪ੍ਰੈਸ ਕਾਨਫ਼ਰੰਸ ਕਰਕੇ ਕੋਰੋਨਾ ਦੇ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ, ਦਿੱਲੀ ਵਿੱਚ 20 ਨਵੇਂ ਮਾਮਲੇ ਸਾਹਮਣੇ ਆਏ ਹਨ।

ਫ਼ੋਟੋ।
ਫ਼ੋਟੋ।

By

Published : Apr 7, 2020, 8:24 AM IST

Updated : Apr 7, 2020, 9:32 AM IST

ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਡਿਜੀਟਲ ਪ੍ਰੈਸ ਕਾਨਫ਼ਰੰਸ ਕਰਕੇ ਕੋਰੋਨਾ ਦੇ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 523 ਕੇਸ ਸਾਹਮਣੇ ਆ ਚੁੱਕੇ ਹਨ। 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਅੱਠ ਸੰਕਰਮਿਤ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਵੈਂਟੀਲੇਟਰ 'ਤੇ ਪਾ ਦਿੱਤਾ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ, ਦਿੱਲੀ ਵਿੱਚ 20 ਨਵੇਂ ਮਾਮਲੇ ਸਾਹਮਣੇ ਆਏ ਹਨ।

ਮਰਕਜ਼ ਦੇ 330 ਮਾਮਲੇ

ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਕੋਰੋਨਾ ਦੇ ਕੇਸ ਅਚਾਨਕ ਵੱਧ ਗਏ, ਜਿਸ ਵਿਚ ਮਰਕਜ਼ ਦੇ 330 ਕੇਸ ਹੋਣ ਕਾਰਨ ਇਹ ਗਿਣਤੀ ਵਧੀ ਹੈ। ਹੁਣ ਤੱਕ ਕੁੱਲ 523 ਮਾਮਲਿਆਂ ਵਿਚ, ਮਰਕਜ਼ ਦੇ 330, 61 ਵਿਦੇਸ਼ੀ ਸ਼ਾਮਲ ਹਨ।

ਟੈਸਟਿੰਗ ਕਿੱਟ ਮਿਲਣ ਨਾਲ ਜ਼ਿਆਦਾ ਮਾਮਲੇ ਫੜ੍ਹੇ ਜਾਣਗੇ

ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਦੇ ਕੇਸ ਦੇ ਵਧਣ ਦਾ ਇਕ ਕਾਰਨ ਮਰਕਜ਼ ਹੈ ਤੇ ਦੂਸਰਾ ਹੁਣ ਅਸੀਂ ਟੈਸਟਿੰਗ ਕਿੱਟ ਲੈ ਰਹੇ ਹਾਂ, ਇਸ ਲਈ ਅਸੀਂ ਜਾਂਚ ਵਿਚ ਵਾਧਾ ਕੀਤਾ ਹੈ। ਜਿਵੇਂ ਦੱਖਣੀ ਕੋਰੀਆ ਨੇ ਬਹੁਤ ਸਾਰੀਆਂ ਜਾਂਚਾਂ ਕੀਤੀਆਂ ਸਨ, ਉਸੇ ਤਰ੍ਹਾਂ ਅਸੀਂ ਵੀ ਕਰ ਰਹੇ ਹਾਂ।

100-125 ਟੈਸਟ ਹਰ ਰੋਜ਼ 25 ਮਾਰਚ ਦੇ ਆਸ ਪਾਸ ਹੋ ਰਹੇ ਸਨ। 1 ਅਪ੍ਰੈਲ ਤੋਂ ਬਾਅਦ, 500 ਰੋਜ਼ਾਨਾ ਟੈਸਟ ਕਰ ਰਹੇ ਹਨ। ਸ਼ੁੱਕਰਵਾਰ ਤੱਕ ਦਿੱਲੀ ਸਰਕਾਰ ਨੂੰ ਇਕ ਲੱਖ ਟੈਸਟਿੰਗ ਕਿੱਟਾਂ ਮਿਲਣਗੀਆਂ। ਇਸ ਤੋਂ ਬਾਅਦ ਅਸੀਂ ਵੱਡੇ ਪੈਮਾਨੇ ਦੀ ਜਾਂਚ ਕਰ ਸਕਦੇ ਹਾਂ।

ਸਾਰਿਆਂ ਨੂੰ ਮਿਲੇਗਾ ਰਾਸ਼ਨ

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਮਿਲ ਰਿਹਾ ਸੀ, ਹੁਣ ਹਰ ਲੋੜਵੰਦ ਵਿਅਕਤੀ ਨੂੰ ਰਾਸ਼ਨ ਮਿਲੇਗਾ। ਰਾਸ਼ਨ ਲੈਂਦੇ ਸਮੇਂ ਕਾਹਲੀ ਨਾ ਕਰੋ, ਹਰ ਇਕ ਨੂੰ ਰਾਸ਼ਨ ਮਿਲੇਗਾ। ਜਿਹੜੇ ਵਿਅਕਤੀਆਂ ਕੋਲ ਰਾਸ਼ਨ ਕਾਰਡ ਨਹੀਂ ਹਨ, ਉਨ੍ਹਾਂ ਨੂੰ ਭਲਕੇ ਤੋਂ ਰਾਸ਼ਨ ਮਿਲਣਾ ਸ਼ੁਰੂ ਹੋ ਜਾਵੇਗਾ। 421 ਸਕੂਲਾਂ ਤੋਂ ਰਾਸ਼ਨ ਮਿਲਣਾ ਸ਼ੁਰੂ ਹੋ ਜਾਵੇਗਾ।

Last Updated : Apr 7, 2020, 9:32 AM IST

ABOUT THE AUTHOR

...view details