ਪੰਜਾਬ

punjab

ETV Bharat / bharat

ਕੋਰੋਨਾ ਵਿਰੁੱਧ ਲੜਨ ਲਈ 'ਫਾਈਵ ਟੀ ਯੋਜਨਾ' ਉੱਤੇ ਕੰਮ ਕਰੇਗੀ ਕੇਜਰੀਵਾਲ ਸਰਕਾਰ - ਫਾਈਵ ਟੀ ਯੋਜਨਾ

ਕੇਜਰੀਵਾਲ ਸਰਕਾਰ ਕੋਰੋਨਾ ਵਿਰੁੱਧ ਲੜਨ ਲਈ ਫਾਈਵ ਟੀ ਯੋਜਨਾ ਉੱਤੇ ਕੰਮ ਕਰੇਗੀ। ਕੇਜਰੀਵਾਲ ਨੇ ਕਿਹਾ ਕਿ ਜੇ ਅਸੀਂ ਕੋਰੋਨਾ ਤੋਂ ਤਿੰਨ ਕਦਮ ਅੱਗੇ ਰਹਿੰਦੇ ਹਾਂ ਤਾਂ ਹੀ ਇਸ ਨੂੰ ਹਰਾਇਆਂ ਦਾ ਸਕਦਾ ਹੈ।

ਫ਼ੋਟੋ।
ਫ਼ੋਟੋ।

By

Published : Apr 7, 2020, 8:10 PM IST

ਨਵੀ ਦਿੱਲੀ: ਕੇਜਰੀਵਾਲ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਲੜਨ ਲਈ ਤਿਆਰੀ ਕਰ ਲਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਜੇ ਦਿੱਲੀ ਵਿੱਚ 30 ਹਜ਼ਾਰ ਮਰੀਜ਼ ਹੁੰਦੇ ਹਨ ਤਾਂ ਦਿੱਲੀ ਸਰਕਾਰ ਕਿਵੇਂ ਕੰਮ ਕਰੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਦਿੱਲੀ ਸਰਕਾਰ ‘ਫਾਈਵ ਟੀ ਯੋਜਨਾ’ ‘ਤੇ ਕੰਮ ਕਰੇਗੀ। ਕੇਜਰੀਵਾਲ ਨੇ ਕਿਹਾ ਕਿ ਜੇ ਅਸੀਂ ਕੋਰੋਨਾ ਤੋਂ ਤਿੰਨ ਕਦਮ ਅੱਗੇ ਰਹਿੰਦੇ ਹਾਂ ਤਾਂ ਹੀ ਇਸ ਨੂੰ ਹਰਾਇਆਂ ਦਾ ਸਕਦਾ ਹੈ।

ਇਹ ਹੈ ਫਾਈਵ ਟੀ ਯੋਜਨਾ

ਪਹਿਲਾ ਟੀ- ਟੈਸਟਿੰਗ: ਕੇਜਰੀਵਾਲ ਨੇ ਕਿਹਾ ਕਿ ਬਿਨਾਂ ਟੈਸਟ ਕੀਤੇ ਕੋਰੋਨਾ ਦੀ ਰੋਕਥਾਮ ਸੰਭਵ ਨਹੀਂ ਹੈ, ਜਿਸ ਕਿਸੇ ਵੀ ਦੇਸ਼ ਨੇ ਟੈਸਟਿੰਗ ਕੀਤੀ ਉਸ ਨੇ ਇਸ ਨੂੰ ਵੱਡੇ ਪੱਧਰ ਉੱਤੇ ਕਾਬੂ ਕੀਤਾ ਹੈ। ਅਸੀਂ ਉਵੇਂ ਕਰਾਂਗੇ ਜਿਵੇਂ ਦੱਖਣੀ ਕੋਰੀਆ ਨੇ ਕੀਤਾ।

ਦੂਜਾ ਟੀ- ਟਰੇਸਿੰਗ:ਜਦੋਂ ਇਹ ਪਤਾ ਲੱਗੇਗਾ ਹੈ ਕਿ ਕੋਈ ਕੋਰੋਨਾ ਪੌਜ਼ੀਟਿਵ ਹੈ, ਤਾਂ ਉਸ ਨਾਲ ਜੁੜੇ ਸਾਰੇ ਲੋਕਾਂ ਨੂੰ ਟਰੇਸ ਕਰਕੇ ਕੁਆਰੰਟੀਨ ਕੀਤਾ ਜਾਵੇਗਾ। ਲੋਕਾਂ ਦੀ ਪਛਾਣ ਕਰਨਾ ਬਹੁਤ ਮਹੱਤਵਪੂਰਨ ਹੈ, ਜਿਨ੍ਹਾਂ ਨੂੰ ਅਲੱਗ ਕੀਤਾ ਜਾਣਾ ਚਾਹੀਦਾ ਹੈ ਜੋ ਸੰਕਰਮਿਤ ਕੋਰੋਨਾ ਤੋਂ ਆਇਆ ਹੈ। ਇਸ ਦੇ ਲਈ ਪੁਲਿਸ ਦੀ ਮਦਦ ਲਈ ਜਾ ਰਹੀ ਹੈ।

ਤੀਜਾ ਟੀ- ਟ੍ਰੀਟਮੈਂਟ: ਜਿਹੜਾ ਵੀ ਵਿਅਕਤੀ ਬੀਮਾਰ ਹੋ ਜਾਂਦਾ ਹੈ ਤਾਂ ਉਸ ਦਾ ਇਲਾਜ ਕਰਵਾਉਣਾ। ਸਾਡੇ ਕੋਲ 3000 ਬਿਸਤਰਿਆਂ ਦੀ ਸਮਰੱਥਾ ਹੈ। ਅਸੀਂ ਤਿੰਨ ਹਸਪਤਾਲਾਂ ਨੂੰ ਕੋਰੋਨਾ ਹਸਪਤਾਲ ਐਲਾਨ ਕੀਤਾ ਹੈ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਦਿੱਲੀ ਸਰਕਾਰ ਨੇ 30 ਹਜ਼ਾਰ ਮਰੀਜ਼ਾਂ ਦੀ ਭਰਤੀ ਲਈ ਯੋਜਨਾ ਤਿਆਰ ਕੀਤੀ ਹੈ।

ਚੌਥਾ ਟੀ- ਟੀਮ ਵਰਕ:ਇਸ ਬਿਮਾਰੀ ਦਾ ਇਕੱਲਿਆਂ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਕੋਰੋਨਾ ਨੂੰ ਇੱਕ ਟੀਮ ਦੇ ਰੂਪ ਵਿੱਚ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ। ਦੇਸ਼ ਦੇ ਸਾਰੇ ਸੂਬੇ ਮਿਲ ਕੇ ਕੰਮ ਕਰ ਰਹੇ ਹਨ।

ਪੰਜਵਾਂ ਟੀ- ਟਰੈਕਿੰਗ ਅਤੇ ਨਿਗਰਾਨੀ:ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਦੀ ਨਿਗਰਾਨੀ ਕੀਤੇ ਬਿਨਾਂ ਕੋਰੋਨਾ ਤੋਂ ਜੰਗ ਜਿੱਤੀ ਨਹੀਂ ਜਾ ਸਕਦੀ। ਉਨ੍ਹਾਂ ਕਿਹਾ ਕਿ ਮੈਂ ਆਪਣੇ ਆਪ ਸਾਰੇ ਸਿਸਟਮ ‘ਤੇ ਨਜ਼ਰ ਰੱਖ ਰਿਹਾ ਹਾਂ। ਅਸੀਂ ਇਸ ਨੂੰ ਹਰਾਵਾਂਗੇ।

ABOUT THE AUTHOR

...view details