ਨਵੀਂ ਦਿੱਲੀ : ਉੱਤਰੀ ਪੂਰਬੀ ਦਿੱਲੀ ਦੇ ਲੋਕਸਭਾ ਉਮੀਦਵਾਰ ਮਨੋਜ ਤਿਵਾਰੀ ਨੇ ਅਰਵਿੰਦ ਕੇਜਰੀਵਾਲ ਵੱਲੋਂ ਖ਼ੁਦ ਉੱਤੇ ਕੀਤੀ ਗਈ ਟਿੱਪਣੀ ਦਾ ਜਵਾਬ ਦਿੱਤਾ ਹੈ।
ਮਨੋਜ ਤਿਵਾਰੀ ਨੂੰ ਕੇਜਰੀਵਾਲ ਨੇ ਦੱਸਿਆ 'ਨੱਚਣ ਵਾਲਾ', ਇੰਝ ਮਨੋਜ ਤਿਵਾਰੀ ਦਾ ਫੁੱਟਿਆ ਗੁੱਸਾ - Peoples
ਉੱਤਰੀ ਪੂਰਬੀ ਦਿੱਲੀ ਤੋਂ ਲੋਕਸਭਾ ਉਮੀਦਵਾਰ ਮਨੋਜ ਤਿਵਾਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਨੇਤਾ ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ ਉੱਤੇ ਕੀਤੇ ਗਏ ਸ਼ਬਦੀਵਾਰ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪੂਰਵਾਂਚਲ ਸਮਾਜ ਦੇ ਲੋਕਾਂ ਲਈ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਜਲਦ ਹੀ ਚੋਣਾਂ ਦੌਰਾਨ ਉਨ੍ਹਾਂ ਨੂੰ ਇਸ ਦਾ ਜਵਾਬ ਮਿਲੇਗਾ।
ਮਨੋਜ ਤਿਵਾਰੀ ਨੇ ਕਿਹਾ ਕਿ ਅਰਵਿੰਦਰ ਕੇਜਰੀਵਾਲ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ ਹੈ ਅਤੇ ਸਿੱਧੇ ਤੌਰ 'ਤੇ ਪੂਰਵਾਂਚਲ ਸਮਾਜ ਦੇ ਲੋਕਾਂ ਦਾ ਅਪਮਾਨ ਕੀਤਾ ਹੈ। ਜਲਦ ਹੀ ਉਨ੍ਹਾਂ ਇਸ ਘੱਟਿਆ ਰਾਜਨੀਤੀ ਦਾ ਜਵਾਬ ਮਿਲੇਗਾ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਅਰਵਿੰਦ ਕੇਜਰੀਵਾਲ ਪੂਰਬੀ ਦਿੱਲੀ ਵਿੱਚ ਇਥੋਂ ਦੇ ਲੋਕਸਭਾ ਉਮੀਦਵਾਰ ਦਿਲੀਪ ਪਾਂਡੇ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪੁਜੇ ਸਨ। ਇਥੇ ਰੋਡਸ਼ੋਅ ਦੌਰਾਨ ਉਨ੍ਹਾਂ ਮਨੋਜ ਤਿਵਾਰੀ ਉੱਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਮਨੋਜ ਤਿਵਾਰੀ ਨੱਚਦਾ ਬਹੁਤ ਵਧੀਆ ਹੈ ਪਰ ਪਾਂਡੇ ਜੀ ਨੂੰ ਨੱਚਣਾ ਨਹੀਂ ਆਉਂਦਾ, ਕੰਮ ਕਰਨਾ ਆਉਂਦਾ ਹੈ। ਇਸ ਵਾਰ ਵੋਟ ਨੱਚਣ ਵਾਲਿਆਂ ਨੂੰ ਨਹੀਂ ਸਗੋਂ ਕੰਮ ਕਰਨ ਵਾਲੀਆਂ ਨੂੰ ਪਾਉਂਣਾ।