ਸ੍ਰੀਨਗਰ: ਆਪਣੇ ਭਾਰਤ ਵਿਰੋਧੀ ਬਿਆਨਾਂ ਲਈ ਜਾਣੇ ਜਾਣ ਵਾਲੇ ਹੂਰੀਅਤ ਦੇ ਪੁਰਾਣੇ ਨੇਤਾ ਸੈਯਦ ਅਲੀ ਸ਼ਾਹ ਗਿਲਾਨੀ ਨੂੰ ਪਾਕਿਸਤਾਨ ਨੇ ਆਪਣੇ ਸਰਵਉੱਚ ਨਾਗਰਿਕ ਸਨਮਾਨ ਨਿਸ਼ਆ ਏ ਪਾਕਿਸਤਾਨ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਲਿਆ ਹੈ।
ਕਸ਼ਮੀਰ ਦੇ ਵੱਖਵਾਦੀ ਨੇਤਾ ਨੂੰ ਮਿਲਿਆ ਪਾਕਿਸਤਾਨ ਦਾ ਸਰਬਉੱਚ ਐਵਾਰਡ - ਨਿਸ਼ਾਨ-ਏ-ਪਾਕਿਸਤਾਨ
ਪਾਕਿਸਤਾਨ ਨੇ ਆਪਣੇ ਸਰਬਉੱਚ ਐਵਾਰਡ ਨਿਸ਼ਾਨ-ਏ-ਪਾਕਿਸਤਾਨ ਨਾਲ ਸੈਯਦ ਅਲੀ ਸ਼ਾਹ ਗਿਲਾਨੀ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਉਸ ਦੇ ਨਾਂਅ ਤੇ ਯੂਨੀਵਰਸਿਟੀ ਵੀ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ।
ਸੈਯਦ ਅਲੀ ਸ਼ਾਹ ਗਿਲਾਨੀ
ਇਹ ਫ਼ੈਸਲਾ ਪਾਕਿਸਤਾਨ ਸੀਨੇਟ ਨੇ ਸੋਮਵਾਰ ਨੂੰ ਲਿਆ। ਇਸ ਤੋਂ ਇਲਾਵਾ ਗਿਲਾਨੀ ਦੇ ਨਾਂਅ 'ਤੇ ਇੱਕ ਇੰਜੀਨੀਅਰ ਯੂਨੀਵਰਸਿਟੀ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਕਸ਼ਮੀਰ ਵਿੱਚ ਗਿਲਾਨੀ ਦੀ ਵੱਖਵਾਦੀ ਗਤੀਵਿਧੀਆਂ ਕਾਰਨ ਹੀ ਪਾਕਿਸਤਾਨ ਨੇ ਉਸ ਨੂੰ ਨਿਸ਼ਾਨ-ਏ-ਪਾਕਿਸਤਾਨ ਨਾਲ ਨਵਾਜਨ ਦਾ ਫ਼ੈਸਲਾ ਕੀਤਾ ਹੈ। ਇਸ ਪ੍ਰਸਤਾਵ ਨੂੰ ਜਮਾਤ-ਏ-ਇਸਲਾਮੀ, ਸੀਨੇਟਰ, ਮੁਸ਼ਤਾਕ ਅਹਿਮਦ ਨੇ ਪੇਸ਼ ਕੀਤਾ ਹੈ ਅਤੇ ਇਸ ਨੂੰ ਸਰਬਸੰਮਤੀ ਨਾਲ ਪੇਸ਼ ਕਰ ਦਿੱਤਾ ਗਿਆ ਹੈ।