ਪੰਜਾਬ

punjab

ETV Bharat / bharat

30 ਸਾਲ ਬਾਅਦ ਵੀ ਕਸ਼ਮੀਰੀ ਪੰਡਿਤਾਂ ਦੇ ਜ਼ਖ਼ਮ ਅੱਲੇ - Kashmiri Pandits living in the Valley

1989-1990 ਦਾ ਦੌਰ ਜਦੋਂ ਕਸ਼ਮੀਰੀ ਪੰਡਿਤਾਂ ਨੂੰ ਕਸ਼ਮੀਰ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਹਜ਼ਾਰਾਂ ਦੀ ਤਦਾਦ ਵਿੱਚ ਕਸ਼ਮੀਰੀ ਪੰਡਿਤਾਂ ਨੂੰ ਆਪਣੇ ਘਰ ਬਾਰ ਛੱਡ ਕੇ ਜਾਣਾ ਪਿਆ ਸੀ। ਇਸ ਨੂੰ ਕਰੀਬ 30 ਸਾਲ ਬੀਤ ਗਏ ਹਨ, ਪਰ ਹੁਣ ਤੱਕ ਕਸ਼ਮੀਰੀ ਪੰਡਿਤਾਂ ਨੂੰ ਇਨਸਾਫ਼ ਨਹੀਂ ਮਿਲਿਆ।

kashmiri pandits a three decade old nightmare
ਫ਼ੋਟੋ

By

Published : Jan 19, 2020, 5:18 PM IST

ਨਵੀਂ ਦਿੱਲੀ: ਜੰਮੂ-ਕਸ਼ਮੀਰ 'ਚੋਂ ਧਾਰਾ 370 ਅਤੇ 35-ਏ ਹਟਾਉਣ ਤੋਂ ਬਾਅਦ ਉੱਥੋਂ ਦੇ ਹਾਲਾਤ ਬਦਲੇ ਹਨ ਪਰ ਅਜੇ ਹੋਰ ਵੀ ਤਬਦੀਲੀਆਂ ਲਿਆਉਣ ਅਤੇ ਨਾਲ ਹੀ ਇੱਕ ਅਜਿਹਾ ਮਾਹੌਲ ਬਣਾਉਣ ਦੀ ਜ਼ਰੂਰਤ ਹੈ ਜਿਸ ਸਦਕਾ ਕਸ਼ਮੀਰੀ ਪੰਡਿਤਾਂ ਦੀ ਘਰ ਵਾਪਸੀ ਦਾ ਰਾਹ ਮਜ਼ਬੂਤ ਹੋ ਸਕੇ। ਕਿਸੇ ਨੂੰ ਵੀ ਇਸ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ ਕਿ ਕਸ਼ਮੀਰੀ ਪੰਡਿਤ ਆਪਣੇ ਘਰਾਂ ਨੂੰ ਪਰਤਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। 30 ਸਾਲ ਪਹਿਲਾਂ ਕਸ਼ਮੀਰ ਤੋਂ ਘੱਟਗਿਣਤੀ ਕਸ਼ਮੀਰੀ ਪੰਡਿਤਾਂ ਦਾ ਨਿਕਾਸ ਹੋਇਆ ਸੀ। ਇਸ ਦੌਰਾਨ ਕਈ ਸਰਕਾਰਾਂ ਬਦਲੀਆਂ, ਪੀੜ੍ਹੀਆਂ ਬਦਲੀਆਂ ਪਰ ਕਸ਼ਮੀਰੀ ਪੰਡਿਤਾਂ ਦੀ ਵਾਪਸੀ ਅਤੇ ਨਿਆਂ ਲਈ ਲੜਾਈ ਜਾਰੀ ਹੈ।

ਘਰ ਵਾਪਸੀ ਦੀ ਉਡੀਕ ਕਰ ਰਹੇ ਕਸ਼ਮੀਰੀ ਪੰਡਿਤ
1989-1990 ਵਿੱਚ ਜੋ ਵਾਪਰਿਆ ਉਸ ਨੂੰ 30 ਸਾਲ ਬੀਤ ਗਏ, ਪਰ ਇਸ ਦੁਖੀ ਭਾਈਚਾਰੇ ਲਈ ਕੁਝ ਨਹੀਂ ਬਦਲਿਆ। ਬਦਲਦੇ ਸਮੇਂ ਵਿੱਚ ਇਸ ਭਾਈਚਾਰੇ 'ਚ ਸਭਿਆਚਾਰ, ਰਿਵਾਜ਼, ਭਾਸ਼ਾ, ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ਦੀ ਹੋਂਦ ਹੌਲੀ ਹੌਲੀ ਸਮੇਂ ਦੇ ਚੱਕਰ ਵਿੱਚ ਅਲੋਪ ਹੋਣ ਦੀ ਕਗਾਰ 'ਤੇ ਹੈ। 19 ਜਨਵਰੀ 1990 ਵਿੱਚ ਜੇਹਾਦੀ ਇਸਲਾਮਿਕ ਤਾਕਤਾਂ ਨੇ ਕਸ਼ਮੀਰੀ ਪੰਡਿਤਾਂ ਉੱਤੇ ਅਜਿਹਾ ਕਹਿਰ ਢਾਇਆ ਸੀ ਕਿ ਉਨ੍ਹਾਂ ਕੋਲ ਸਿਰਫ ਤਿੰਨ ਵਿਕਲਪ ਸਨ- ਧਰਮ ਬਦਲੋ, ਮਰੋ ਜਾਂ ਛੜ ਕੇ ਜਾਵੋ।

ਪੰਡਿਤਾਂ ਨਾਲ ਕੀਤਾ ਜਾਂਦਾ ਸੀ ਵਿਤਕਰਾ
ਅੱਤਵਾਦੀਆਂ ਨੇ ਕਈ ਕਸ਼ਮੀਰੀ ਪੰਡਿਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਕਈ ਮਹਿਲਾਵਾਂ ਦੇ ਨਾਲ ਜਬਰ ਜਨਾਹ ਕੀਤਾ ਗਿਆ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਪੰਡਿਤਾਂ ਦੇ ਘਰਾਂ 'ਚ ਪੱਥਰਬਾਜ਼ੀ, ਮੰਦਿਰਾਂ 'ਤੇ ਹਮਲੇ ਲਗਾਤਾਰ ਹੋ ਰਹੇ ਸਨ। ਘਾਟੀ ਵਿੱਚ ਉਸ ਸਮੇਂ ਪੰਡਿਤਾਂ ਦੀ ਮਦਦ ਦੇ ਲਈ ਕੋਈ ਨਹੀਂ ਸੀ ਆਉਂਦਾ। ਸਥਿਤੀ ਇੰਨੀ ਮਾੜੀ ਸੀ ਕਿ ਹਸਪਤਾਲਾਂ ਵਿੱਚ ਵੀ ਭਾਈਚਾਰੇ ਦੇ ਲੋਕਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਸੀ। ਸੜਕਾਂ 'ਤੇ ਤੁਰਨਾ ਵੀ ਮੁਸ਼ਕਲ ਸੀ, ਕਸ਼ਮੀਰੀ ਪੰਡਿਤਾਂ ਦੇ ਨਾਲ-ਨਾਲ ਦਫਤਰਾਂ ਵਿੱਚ ਸੜਕ ਤੋਂ ਸਕੂਲ, ਕਾਲਜ ਤੱਕ ਪਰੇਸ਼ਾਨ ਕੀਤਾ ਜਾਂਦਾ ਸੀ।

ਕਈ ਕਸ਼ਮੀਰੀ ਪੰਡਿਤਾਂ ਨੂੰ ਉਤਾਰਿਆ ਗਿਆ ਮੌਤ ਦੇ ਘਾਟ
19 ਜਨਵਰੀ 1990 ਦੀ ਰਾਤ ਨੂੰ ਜੇ ਤਤਕਾਲੀ ਨਵੇਂ ਨਿਯੁਕਤ ਰਾਜਪਾਲ ਜਗਮੋਹਨ ਨੇ ਵਾਦੀ ਵਿੱਚ ਫੌਜ ਨਾ ਬੁਲਾਈ ਹੁੰਦੀ, ਤਾਂ ਕਸ਼ਮੀਰੀ ਪੰਡਿਤਾਂ ਦਾ ਕਤਲੇਆਮ ਅਤੇ ਔਰਤਾਂ ਨਾਲ ਸਮੂਹਿਕ ਬਲਾਤਕਾਰ ਹੋਰ ਹੁੰਦੇ। ਉਸ ਰਾਤ ਸਾਰੀ ਘਾਟੀ ਵਿੱਚ ਮਸਜਿਦਾਂ ਤੋਂ ਲਾਊਡ ਸਪੀਕਰਾਂ ਤੋਂ ਐਲਾਨ ਕੀਤਾ ਗਿਆ ਸੀ ਕਿ “ਕਾਫ਼ੀਰਾਂ ਨੂੰ ਮਾਰੋ, ਅਸੀਂ ਕਸ਼ਮੀਰ ਚਾਹੁੰਦੇ ਹਾਂ। ਉਸ ਸਮੇਂ ਕੇਂਦਰ ਸਰਕਾਰ ਨੇ ਕਸ਼ਮੀਰੀ ਪੰਡਿਤਾਂ ਦੀ ਕੂਚ ਜਾਂ ਉਨ੍ਹਾਂ ਨਾਲ ਹੋਈ ਬੇਰਹਿਮੀ ਬਾਰੇ ਕੁਝ ਨਹੀਂ ਕੀਤਾ। ਕਸ਼ਮੀਰੀ ਪੰਡਿਤਾਂ ਮੁਤਾਬਕ 1989–1990 ਵਿੱਚ 300 ਤੋਂ ਵੱਧ ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ ਵੀ ਪੰਡਿਤਾਂ ਦਾ ਕਤਲੇਆਮ ਜਾਰੀ ਰਿਹਾ। 26 ਜਨਵਰੀ 1998 ਨੂੰ ਵੰਦਹਾਮਾ ਵਿੱਚ 24, 2003 ਵਿੱਚ 23 ਕਸ਼ਮੀਰੀ ਪੰਡਿਤਾਂ ਦਾ ਕਤਲ ਕਰ ਦਿੱਤਾ ਗਿਆ ਸੀ।

ਇਨਸਾਫ਼ ਦੀ ਉਡੀਕ
30 ਸਾਲ ਬੀਤ ਜਾਣ ਦੇ ਬਾਅਦ ਵੀ ਅੱਜ ਤੱਕ ਕਸ਼ਮੀਰੀ ਪੰਡਿਤਾਂ ਖ਼ਿਲਾਫ਼ ਕਿਸੇ ਵੀ ਕੇਸ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ। ਹੈਰਾਨੀ ਦੀ ਗੱਲ ਹੈ ਕਿ ਸੈਂਕੜੇ ਮਾਮਲਿਆਂ ਵਿੱਚ ਪੁਲਿਸ ਨੇ ਐਫਆਈਆਰ ਵੀ ਦਰਜ ਨਹੀਂ ਕੀਤੀ। ਜਦੋਂ ਪੰਡਿਤਾਂ 'ਤੇ ਹਮਲੇ ਹੋ ਰਹੇ ਸਨ, ਉਸ ਸਮੇਂ ਫਾਰੂਕ ਅਬਦੁੱਲਾ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸਨ, ਜਦੋਂ ਪੰਡਿਤ ਘਾਟੀ ਤੋਂ ਚਲੇ ਗਏ, ਮੁਫਤੀ ਮੁਹੰਮਦ ਸਈਦ ਦੇਸ਼ ਦੇ ਗ੍ਰਹਿ ਮੰਤਰੀ ਸਨ, ਪਰ ਕਿਸੇ ਨੇ ਪੰਡਿਤਾਂ ਨੂੰ ਬਚਾਉਣ ਜਾਂ ਇਨਸਾਫ਼ ਦਿਵਾਉਣ ਲਈ ਗੱਲ ਨਹੀਂ ਕੀਤੀ। ਨਾ ਹੀ ਕੋਈ ਕਦਮ ਚੁੱਕਿਆ।

ABOUT THE AUTHOR

...view details