ਨਵੀਂ ਦਿੱਲੀ: ਭਾਰਤ ਨੇ ਸ਼ੁੱਕਰਵਾਰ ਨੂੰ ਇੱਥੇ ਪਾਕਿਸਤਾਨ ਹਾਈ ਕਮੀਸ਼ਨ ਦੇ ਇੰਚਾਰਜ ਡਿਪਲੋਮੈਟ ਨੂੰ ਕਰਤਾਪਪੁਰ ਸਾਹਿਬ ਦੇ ਗੁਰਦੁਆਰੇ ਦਾ ਪ੍ਰਬੰਧ ਇੱਕ ਸਿੱਖ ਸੰਸਥਾ ਤੋਂ ਲੈ ਕੇ ਦੂਸਰੇ ਟਰੱਸਟ ਦੇ ਹਵਾਲੇ ਕਰਨ ਸੰਬੰਧੀ ਗੁਆਂਡੀ ਦੇਸ਼ ਦੇ 'ਇੱਕਪਾਸੜੇ' ਫੈਸਲੇ ਵਿਰੁੱਧ ਸਖ਼ਤ ਵਿਰੋਧ ਦਰਜ ਕਰਵਾਉਣ ਲਈ ਤਲਬ ਕੀਤਾ ਤੇ ਇਸ ਮਨਮਾਨੇ ਫੈਸਲੇ ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਪਾਕਿਸਤਾਨੀ ਮਿਸ਼ਨ ਦਾ ਇੰਚਾਰਜ ਆਫਤਾਬ ਹਸਨ ਫਾਨ ਨੂੰ ਸਾਫ਼ ਰੂਪ 'ਚ ਦੱਸਿਆ ਗਿਆ ਕਿ ਇਹ ਫੈਸਲਾ ਨਿੰਦਨਯੋਗ ਹੈ ਤੇ ਸਿੱਖ ਭਾਈਚਾਰੇ ਦੀ ਧਾਰਮਿਕ ਭਾਵਨਾਂਵਾਂ ਦੇ ਖ਼ਿਲਾਫ ਹੈ।
ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਤੇ ਰੱਖ ਰਖਾਵ ਦਾ ਕੰਮ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਇੱਕ ਗੈਰ ਸਿੱਖ ਇਕਾਈ ਈਟੀਪੀਬੀ ਨੂੰ ਤਬਦੀਲ ਕਰਨ ਦਾ ਫੈਸਲਾ ਲਿਆ ਹੈ।