ਪੰਜਾਬ

punjab

ETV Bharat / bharat

ਪੰਜਾਬ ਦਾ ਮਾਣ ਵਧਾਉਣ ਵਾਲਾ 19 ਸਾਲਾ ਸ਼ਹੀਦ 'ਕਰਤਾਰ ਸਿੰਘ ਸਰਾਭਾ' - martyr day of Kartar Singh Sarabha

ਭਾਰਤ ਦਾ ਇਤਿਹਾਸ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਪੂਰ ਹੈ। ਅੰਗਰੇਜ਼ੀ ਰਾਜ ਦੇ ਕਾਇਮ ਹੋਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ, ਸ਼ਿਵਾ ਜੀ ਤੇ ਰਾਣਾ ਪ੍ਰਤਾਪ ਦੇ ਦੇਸ਼ ਭਗਤੀ ਭਰੇ ਕਾਰਨਾਮਿਆਂ ਨੂੰ ਕੌਣ ਭੁਲਾ ਸਕਦਾ ਹੈ ? ਜਦੋਂ ਦੇਸ਼ ਅੰਗਰੇਜ਼ਾਂ ਦੇ ਅਧੀਨ ਸੀ, ਤਾਂ ਕੁਰਬਾਨੀ ਦੇ ਪੁਤਲੇ ਦੇਸ਼ ਭਗਤਾਂ ਨੇ ਅਜ਼ਾਦੀ ਲਈ ਇੱਕ ਲੰਮਾ ਘੋਲ ਕੀਤਾ। ਕਰਤਾਰ ਸਿੰਘ ਸਰਾਭਾ ਦਾ ਨਾਂ ਇਹਨਾਂ ਦੇਸ਼ ਭਗਤ ਸ਼ਹੀਦਾਂ ਵਿੱਚ ਸਭ ਤੋਂ ਉੱਚਾ ਸਥਾਨ ਰੱਖਦਾ ਹੈ। ਉਸ ਨੇ ਗ਼ਦਰ ਪਾਰਟੀ ਵਿੱਚ ਸ਼ਾਮਲ ਹੋ ਕੇ ਬੀਤੀ ਸਦੀ ਦੇ ਆਰੰਭ ਵਿੱਚ ਦੇਸ਼ ਦੀ ਅਜ਼ਾਦੀ ਲਈ ਅੰਗਰੇਜ਼ ਸਾਮਰਾਜ ਨਾਲ ਉਦ ਮੱਥਾ ਲਾਇਆ, ਜਦੋਂ ਸਾਰੀ ਦੁਨੀਆਂ ਵਿੱਚ ਉਸ ਦੀ ਸ਼ਕਤੀ ਦੀ ਧਾਂਕ ਪਈ ਹੋਈ ਸੀ।

ਫ਼ੋਟੋ

By

Published : Nov 16, 2019, 10:02 PM IST

Updated : Nov 16, 2019, 10:30 PM IST

ਚੰਡੀਗੜ੍ਹ: ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ, 107 ਈਸਵੀ ਨੂੰ ਸਰਦਾਰ ਮੰਗਲ ਸਿੰਘ ਦੇ ਘਰ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਂ ਸਾਹਿਬ ਕੌਰ ਸੀ। ਉਨ੍ਹਾਂ ਦਾ ਜਨਮ ਪਿੰਡ ਸਰਾਭਾ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ। ਪਿਤਾ ਦਾ ਸਾਇਆ ਬਚਪਨ ਵਿੱਚ ਹੀ ਸਿਰ ਤੋਂ ਉੱਠਣ ਕਰਕੇ ਉਸ ਦੀ ਪਾਲਣਾ ਦਾਦਾ ਸ: ਬਦਨ ਸਿੰਘ ਨੇ ਕੀਤੀ ਸੀ । ਬਚਪਨ ਵਿੱਚ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਸਕੂਲ ਦੇ ਸਾਥੀ ‘ਅਫਲਾਤੂਲਨ' ਆਖਦੇ ਸਨ।

ਅਮਰੀਕਾ ਜਾਣਾ

ਦਸਵੀਂ ਪਾਸ ਕਰਨ ਮਗਰੋਂ ਕਰਤਾਰ ਸਿੰਘ ਸਰਾਭਾ ਨੇ 1911 ਵਿੱਚ ਉਚੇਰੀ ਪੜਾਈ ਲਈ ਅਮਰੀਕਾ ਚਲੇ ਗਏ। ਆਪਣੀ ਪੜ੍ਹਾਈ ਦੇ ਖ਼ਰਚ ਲਈ ਮਜ਼ਦੂਰੀ ਵੀ ਕਰਦੇ ਸਨ ਉਸ ਨੇ ਹਿੰਦੀ ਮਜ਼ਦੂਰਾਂ ਨਾਲ ਹੁੰਦੇ ਨਸਲੀ ਵਿਤਕਰੇ ਨੂੰ ਦੇਖਿਆ ਤੇ ਉਹ ਅੰਗਰੇਜ਼ਾਂ ਵਿਰੁੱਧ ਨਫ਼ਰਤ ਨਾਲ ਭਰ ਗਿਆ। ਜੂਨ 1912 ਵਿੱਚ ਉਸ ਨੇ ਹਿੰਦੀ ਨੌਜਵਾਨਾਂ ਦਾ ਇਕੱਠ ਕਰਕੇ ਪਹਿਲੀ ਤਕਰੀਰ ਕਰਦਿਆਂ ਉਹਨਾਂ ਨੂੰ ਭਾਰਤ ਨੂੰ ਅਜ਼ਾਦ ਕਰਾਉਣ ਦਾ ਉਪਰਾਲਾ ਕਰਨ ਦੀ ਪ੍ਰੇਰਨਾ ਦਿੱਤੀ।

ਗ਼ਦਰ-ਪਾਰਟੀ ਦਾ ਸਰਗਰਮ ਮੈਂਬਰ ਬਣਨਾ

ਪ੍ਰਸਿੱਧ ਦੇਸ਼-ਭਗਤ ਬਾਬਾ ਸੋਹਣ ਸਿੰਘ ਭਕਨਾਦਾ ਜੋਸ਼ੀਲਾ ਭਾਸ਼ਨ ਸੁਣ ਕੇ ਉਹ ਦੇਸ਼ ਤੋਂ ਜਾਨ ਵਾਰਨ ਲਈ ਤਿਆਰ ਹੋ ਗਿਆ। 21 ਅਪ੍ਰੈਲ, 1913 ਨੂੰ ਅਮਰੀਕਾ ਵਿੱਚ ਹਿੰਦੀ ਮਜ਼ਦੂਰਾਂ ਨੇ ਗ਼ਦਰ ਪਾਰਟੀ ਦੀ ਨੀਂਹ ਰੱਖੀ ਤੇ ਗਦਰ ਨਾਂ ਦਾ ਹਫ਼ਤਾਵਾਰ ਅਖ਼ਬਾਰ ਕੱਢਣ ਦਾ ਫੈਸਲਾ ਕੀਤਾ। ਅਖ਼ਬਾਰ ਦੀ ਜ਼ਿੰਮੇਵਾਰੀ ਸੰਭਾਲਣ ਦੇ ਨਾਲ ਹੀ ਸਰਾਭੇ ਨੇ ਜੰਗੀ ਸਿਖਲਾਈ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ। ਇਸ ਅਖ਼ਬਾਰ ਨੇ ਸਾਰੇ ਪੰਜਾਬੀਆਂ ਵਿੱਚ ਅਜ਼ਾਦੀ ਦਾ ਚਾਅ ਪੈਦਾ ਕਰ ਕੇ ਕੁਰਬਾਨੀਆਂ ਦੀ ਜਾਗ ਲਗਾ ਦਿੱਤੀ। ਇਸ ਵਿੱਚ ਜੋਸ਼ੀਲੀਆਂ ਤੇ ਦੇਸ਼-ਭਗਤੀ ਦੇ ਭਾਵਾਂ ਨਾਲ ਭਰਪੂਰ ਕਵਿਤਾਵਾਂ ਛਪਦੀਆਂ ਸਨ।

ਭਾਰਤ ਵੱਲ ਚੱਲਣਾ

25 ਜੁਲਾਈ, 1914 ਈ: ਨੂੰ ਅੰਗਰੇਜ਼ਾਂ ਤੇ ਜਰਮਨੀਆਂ ਵਿੱਚ ਲੜਾਈ ਸ਼ੁਰੂ ਹੋਣ ਸਮੇਂ ਗ਼ਦਰ ਪਾਰਟੀ ਦੀ ਅਪੀਲ ਤੇ ਹਜ਼ਾਰਾਂ ਗਦਰੀ ਹਿੰਦੁਸਤਾਨ ਨੂੰ ਚਲ ਪਏ। ਬਹੁਤ ਸਾਰੇ ਗ਼ਦਰੀ ਕਲਕੱਤੇ ਅਤੇ ਮਦਰਾਸ ਦੇ ਘਾਟਾਂ ਉੱਤੇ ਹੀ ਪਕੜੇ ਗਏ।ਇਨਕਲਾਬੀ ਕੰਮ ਕਰਤਾਰ ਸਿੰਘ ਸਰਾਭਾ ਲੰਕਾ ਦੇ ਰਸਤੇ ਭਾਰਤ ਪੁੱਜਾ ਤੇ ਲੁਕ-ਛਿਪ ਕੇ ਦੇਸ਼ ਦੀ ਅਜ਼ਾਦੀ ਲਈ ਕੰਮ ਕਰਨ ਲੱਗ ਪਿਆ। ਉਸ ਨੇ ਗਦਰ ਪਾਰਟੀ ਦਾ ਪ੍ਰਚਾਰ ਕੀਤਾ, ਹਥਿਆਰ ਇਕੱਠੇ ਕੀਤੇ, ਬੰਬ ਬਣਾਏ ਤੇ ਫ਼ੌਜ ਵਿੱਚ ਅਜ਼ਾਦੀ ਦਾ ਪ੍ਰਚਾਰ ਕੀਤਾ। ਉਹ ‘ਗਦਰ ਗੂੰਜਾਂ ਦੀਆਂ ਇਹ ਸਤਰਾਂ ਆਪ ਗਾਇਆ ਕਰਦਾ ਸੀ-

ਵੇਖੋ ਵੀਡੀਓ

ਗ਼ਦਰ ਦੀ ਨਾਕਾਮਯਾਬੀ ਤੇ ਗ੍ਰਿਫ਼ਤਾਰੀ

ਗ਼ਦਰ ਪਾਰਟੀ ਨੇ ਦੇਸ਼ ਵਿੱਚ ਅੰਗਰੇਜ਼ਾਂ ਵਿਰੁੱਧ ਗਦਰ ਕਰਨ ਲਈ 21 ਫਰਵਰੀ, 1915 ਦੀ ਮਿਤੀ ਮਿੱਥੀ, ਪਰ ਮੁਖ਼ਬਰ ਕਿਰਪਾਲ ਸਿੰਘ ਰਾਹੀਂ ਸਰਕਾਰ ਨੂੰ ਇਸ ਦੀ ਸੂਹ ਲੱਗ ਗਈ, ਤਾਂ ਇਹ ਮਿਤੀ ਬਦਲ ਕੇ 19 ਫਰਵਰੀ ਕਰ ਦਿੱਤੀ ਪਰ ਸਰਕਾਰ ਨੂੰ ਇਸ ਦੀ ਵੀ | ਖ਼ਬਰ ਮਿਲ ਗਈ। ਸਰਕਾਰ ਨੇ ਗਦਰੀਆਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ। ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਭੱਜ ਕੇ ਅਫ਼ਗਾਨਿਸਤਾਨ ਜਾਣ ਲੱਗੇ, ਪਰ ‘ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ’ ਦੀ ਗੂੰਜ ਦੇ ਯਾਦ ਆਉਂਦਿਆਂ ਹੀ ਉਹਨਾਂ ਦੀ ਅਣਖ ਨੇ ਉਹਨਾਂ ਨੂੰ ਅਜਿਹਾ ਕਰਨ ਰੋਕ ਦਿੱਤਾ।ਉਹ ਚੱਕ ਨੰਬਰ ਪੰਜ ਵਿੱਚ ਆਪਣੇ ਇੱਕ ਹਮਦਰਦ ਰਸਾਲਦਾਰ ਗੰਡਾ ਸਿੰਘ ਕੋਲ ਗਏ, ਜਿਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰਾ ਦਿੱਤਾ।

ਸ਼ਹੀਦੀ

ਇਹਨਾਂ ਸਜ਼ਾਵਾਂ ਵਿਰੁੱਧ ਸਾਰੇ ਦੇਸ਼ ਵਿੱਚ ਹਲਚਲ ਮਚ ਗਈ। ਅੰਤ ਸਰਕਾਰ ਨੇ 17 ਗਦਰੀਆਂ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ। 16 ਨਵੰਬਰ, 1915 ਨੂੰ ਕਰਤਾਰ ਸਿੰਘ ਸਰਾਭਾ ਤੇ ਉਸ ਦੇ 6 ਸਾਥੀਆਂ ਨੂੰ ਫਾਂਸੀ ਉੱਤੇ ਟੰਗ ਦਿੱਤਾ। ਉਸ ਸਮੇਂ ਕਰਤਾਰ ਸਿੰਘ ਦੀ ਉਮਰ ਕੇਵਲ 19 ਸਾਲ ਦੀ ਸੀ। ਇਹਨਾਂ ਸਾਰੇ ਗਦਰੀਆਂ ਨੇ ਗ਼ਦਰ ਦੀਆਂ ਕਵਿਤਾਵਾਂ ਗਾਉਂਦੇ ਹੋਏ ਫਾਂਸੀ ਦੇ ਰੱਸੇ ਗਲਾਂ ਵਿੱਚ ਪਾਏ। ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਅਨੁਸਾਰ ਕਰਤਾਰ ਸਿੰਘ ਹਰ ਕੰਮ ਵਿੱਚ ਉਹਨਾਂ ਤੋਂ ਅੱਗੇ ਰਿਹਾ ਤੇ ਕੁਰਬਾਨੀ ਦੇਣ ਵਿੱਚ ਵੀ ਉਹਨਾਂ ਨੂੰ ਪਿੱਛੇ ਛੱਡ ਗਿਆ।

Last Updated : Nov 16, 2019, 10:30 PM IST

ABOUT THE AUTHOR

...view details