ਕੀ ਕਰਨਾਟਕ 'ਚ ਰਹੇਗੀ ਕੁਮਾਰਸਵਾਮੀ ਦੀ ਸਰਕਾਰ? - punjab news
ਕਰਨਾਟਕ ਵਿਧਾਨ ਸਭਾ 'ਚ ਅੱਜ ਫਲੋਰ ਟੈਸਟ ਹੋਵੇਗਾ। ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਨੂੰ ਆਪਣੀ ਸਰਕਾਰ ਬਚਾਉਣ ਲਈ ਬਹੁਮਤ ਸਾਬਤ ਕਰਨਾ ਹੋਵੇਗਾ।
ਬੈਂਗਲੁਰੂ: ਕਰਨਾਟਕ ’ਚ ਕਾਂਗਰਸ-ਜੇਡੀਐੱਸ ਸਰਕਾਰ ਕਾਇਮ ਰਹੇਗੀ ਜਾਂ ਨਹੀਂ ਇਸ ਦਾ ਫ਼ੈਸਲਾ ਅੱਜ ਹੋਵੇਗਾ। ਕਰਨਾਟਕ ਵਿਧਾਨ ਸਭਾ 'ਚ ਅੱਜ ਫਲੋਰ ਟੈਸਟ ਹੋਵੇਗਾ ਜਿਸ 'ਚ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਨੂੰ ਆਪਣੀ ਸਰਕਾਰ ਬਚਾਉਣ ਲਈ ਬਹੁਮਤ ਸਾਬਤ ਕਰਨਾ ਹੋਵੇਗਾ। ਦੂਜੇ ਪਾਸੇ, ਬਾਗ਼ੀ ਵਿਧਾਇਕ ਆਪਣੇ ਫੈਸਲੇ ’ਤੇ ਕਾਇਮ ਹਨ।
ਇਸ ਤੋਂ ਪਹਿਲਾਂ ਕੁਮਾਰਸਵਾਮੀ ਨੇ ਆਪਣੀ ਸਰਕਾਰ ਬਚਾਉਣ ਲਈ ਆਖ਼ਰੀ ਕੋਸ਼ਿਸ਼ ਵਜੋਂ ਐਤਵਾਰ ਨੂੰ ਗੱਠਜੋੜ ਦੇ ਵਿਧਾਇਕਾਂ ਨਾਲ ਬੈਂਗਲੁਰੂ ਦੇ ਤਾਜ ਹੋਟਲ ਵਿੱਚ ਮੀਟਿੰਗ ਕੀਤੀ। ਬਹੁਜਨ ਸਮਾਜ ਪਾਰਟੀ ਦੇ ਸੁਪ੍ਰੀਮੋ ਮਾਇਆਵਤੀ ਨੇ ਟਵੀਟ ਕਰ ਕੇ ਆਪਣੇ ਇਕਲੌਤੇ ਵਿਧਾਇਕ ਐੱਨ. ਮਹੇਸ਼ ਨੂੰ ਭਰੋਸੇ ਦੇ ਪ੍ਰਸਤਾਵ ਦੌਰਾਨ ਸਰਕਾਰ ਦੇ ਹੱਕ ਵਿੱਚ ਵੋਟ ਦੇਣ ਲਈ ਆਖਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਵਿਧਾਇਕ ਮਹੇਸ਼ ਬਹੁਮੱਤ ਦੇ ਇਸ ਪਰੀਖਣ ਵਿੱਚ ਸ਼ਾਮਲ ਨਹੀਂ ਹੋਣਗੇ।
ਮੁੰਬਈ ’ਚ ਡੇਰਾ ਲਾਈ ਬੈਠੇ ਬਾਗ਼ੀ ਵਿਧਾਇਕਾਂ ਨੇ ਹੋਰ ਵੀ ਸਖ਼ਤ ਰਵੱਈਆ ਅਪਣਾਉਂਦਿਆਂ ਆਖਿਆ ਕਿ ਉਹ ਕਾਂਗਰਸ-ਜੇਡੀਐੱਸ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ ਤੇ ਆਪਣੇ ਫ਼ੈਸਲੇ ਉੱਤੇ ਪੂਰੀ ਤਰ੍ਹਾਂ ਕਾਇਮ ਹਨ। ਉਨ੍ਹਾਂ ਕਿਹਾ, "ਸਾਨੂੰ ਪੈਸਿਆਂ ਜਾਂ ਹੋਰ ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ ਹੈ।"