ਬੈਂਗਲੁਰੂ: ਕਰਨਾਟਕ 'ਚ ਬੀਤੇ 15 ਦਿਨਾਂ ਤੋਂ ਚੱਲ ਰਿਹਾ ਸਿਆਸੀ ਨਾਟਕ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ। ਕਰਨਾਟਕ ਦੇ ਰਾਜਪਾਲ ਨੇ ਕੁਮਾਰਸਵਾਮੀ ਦੀ ਗਠਜੋੜ ਵਾਲੀ ਕਾਂਗਰਸ-ਜੇਡੀਐਸ ਸਰਕਾਰ ਨੂੰ ਬਹੁਮਤ ਸਾਬਿਤ ਕਰਨ ਲਈ ਅੱਜ ਯਾਨੀ ਸ਼ੁੱਕਰਵਾਰ ਦੁਪਹਿਰ 1:30 ਵਜੇ ਤੱਕ ਦਾ ਸਮਾਂ ਦਿੱਤਾ ਸੀ। ਅੱਜ ਨੇਤਾਵਾਂ ਦੀ ਬਹਿਸ ਕਾਰਨ ਇਹ ਸਮਾਂ ਬਿਨਾਂ ਕੋਈ ਫ਼ੈਸਲਾ ਹੋਏ ਖ਼ਤਮ ਹੋ ਗਿਆ। ਸਪੀਕਰ ਨੇ ਵਿਧਾਨ ਸਭਾ ਦੀ ਕਾਰਵਾਈ ਦੁਪਹਿਰ 3 ਵਜੇ ਤੱਕ ਰੋਕ ਦਿੱਤੀ ਹੈ।
ਕਰਨਾਟਕ: ਅੱਜ ਵੀ ਨਹੀਂ ਹੋ ਸਕੀ ਵਿਸ਼ਵਾਸ ਤੇ ਵੋਟਿੰਗ,ਵਿਧਾਨ ਸਭਾ ਸਮੋਵਾਰ ਤੱਕ ਮੁਲਤਵੀ - karnataka
ਕਰਨਾਟਕ ਦੇ ਰਾਜਪਾਲ ਨੇ 6 ਵਜੇ ਤੱਕ ਬਹੁਮਤ ਸਾਬਤ ਕਰਨ ਲਈ ਕਿਹਾ ਪਰ ਸਰਕਾਰ ਬਹੁਮਤ ਸਾਬਤ ਨਹੀਂ ਕਰ ਸਕੀ ਇਸ ਲਈ ਵਿਧਾਨ ਸਭਾ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਫ਼ੋਟੋ
ਵਿਧਾਨ ਸਭਾ 'ਚ ਆਪਣੇ ਸੰਬੋਧਨ ਦੌਰਾਨ ਕੁਮਾਰਸਵਾਮੀ ਨੇ ਭਾਜਪਾ 'ਤੇ ਤਿੱਖੇ ਹਮਲੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਵਿਧਾਇਕਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿ ਸਾਡੀ ਪਾਰਟੀ ਦੇ ਵਿਧਾਇਕ ਸ੍ਰੀਨਿਵਾਸ ਗੌੜਾ ਨੇ ਆਰੋਪ ਲਗਾਇਆ ਹੈ ਕਿ ਉਨ੍ਹਾਂ ਨੂੰ ਭਾਜਪਾ ਵੱਲੋਂ ਸਰਕਾਰ ਡੇਗਣ ਲਈ 5 ਕਰੋੜ ਰੁਪਏ ਦਾ ਆਫ਼ਰ ਦਿੱਤਾ ਗਿਆ। ਉੱਥੇ ਹੀ ਸਪੀਕਰ ਨੇ ਕਿਹਾ ਕਿ ਉਹ ਫ਼ਲੋਰ ਟੈਸਟ ਨੂੰ ਲੈ ਕੇ ਵੋਟਿੰਗ 'ਚ ਦੇਰੀ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਆਰੋਪ ਲਗਾ ਰਹੇ ਹਨ, ਉਨ੍ਹਾਂ ਨੂੰ ਆਪਣੇ ਅਤੀਤ 'ਤੇ ਧਿਆਨ ਦੇਣ ਦੀ ਲੋੜ ਹੈ।
Last Updated : Jul 19, 2019, 11:01 PM IST