ਕਰਨਾਟਕ: ਕੁਮਾਰਸਵਾਮੀ ਦੀ ਸਰਕਾਰ ਦੇ ਰਹਿਣ ਜਾਂ ਨਾ ਰਹਿਣ 'ਤੇ ਅਜੇ ਵੀ ਨਾਜ਼ੁਕ ਸਥਿਤੀ ਬਣੀ ਹੋਈ ਹੈ। ਕਾਂਗਰਸ ਅਤੇ ਜੇ.ਡੀ.ਐਸ. ਫ਼ਲੋਰ ਟੈਸਟ ਲਈ ਮੰਗ ਕਰ ਰਹੇ ਹਨ ਤਾਂ ਉਥੇ ਹੀ ਭਾਜਪਾ ਬਹੁਮਤ ਟੈਸਟ ਦੀ ਉਮੀਦ 'ਚ ਹੈ। ਇਸ ਦੌਰਾਨ ਵਿਧਾਨ ਸਭਾ ਦੇ ਸਪੀਕਰ ਆਰ. ਰਮੇਸ਼ ਕੁਮਾਰ ਨੇ ਬਹੁਮਤ ਦੀ ਪ੍ਰਕਿਰਿਆ ਪੂਰੀ ਕਰਵਾਉਣ ਦੇ ਸੰਦਰਭ ਵਿੱਚ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਹਰੇਕ ਦੀ ਨਜ਼ਰ ਮੇਰੇ ਉੱਤੇ ਹੈ, ਕਿਰਪਾ ਕਰਕੇ ਮੈਨੂੰ ਬਲੀ ਦਾ ਬੱਕਰਾ ਨਾ ਬਣਇਆ ਜਾਏ ਅਤੇ ਸਾਨੂੰ ਆਪਣਾ ਟੀਚਾ ਪੂਰਾ ਕਰਨ ਦਿੱਤਾ ਜਾਏ।
ਕਰਨਾਟਕ ਸੰਕਟ: ਸਪੀਕਰ ਨੇ ਦਿੱਤਾ ਵੱਡਾ ਬਿਆਨ - congress
ਵਿਧਾਨ ਸਭਾ ਦੇ ਸਪੀਕਰ ਆਰ.ਰਮੇਸ਼ ਕੁਮਾਰ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਹਰੇਕ ਦੀ ਨਜ਼ਰ ਮੇਰੇ ਉੱਤੇ ਹੈ, ਕਿਰਪਾ ਕਰਕੇ ਮੈਨੂੰ ਬਲੀ ਦਾ ਬੱਕਰਾ ਨਾ ਬਣਾਇਆ ਜਾਵੇ ਅਤੇ ਸਾਨੂੰ ਆਪਣਾ ਟੀਚਾ ਪੂਰਾ ਕਰਨ ਦਿੱਤਾ ਜਾਏ। ਕਰਨਾਟਕ 'ਚ ਕੁਮਾਰਸਵਾਮੀ ਦੀ ਸਰਕਾਰ ਦੇ ਬਣੇ ਰਹਿਣ ਜਾਂ ਨਾ ਰਹਿਣ 'ਤੇ ਅਜੇ ਵੀ ਗਹਿਮਾ-ਗਹਿਮੀ ਬਣੀ ਹੋਈ ਹੈ।
ਫ਼ੋਟੋ
ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਸਮੇਂ ਤੋਂ ਹੀ ਸਪੀਕਰ ਕੇ ਆਰ. ਰਮੇਸ਼ ਨੇ ਸਰਕਾਰ ਨੂੰ ਵਾਰ-ਵਾਰ ਸ਼ਕਤੀ ਟੈਸਟ ਦੀ ਪ੍ਰਕਿਰਿਆ ਸੋਮਵਾਰ ਨੂੰ ਮੁਕੰਮਲ ਕਰਨ ਦੇ ਵਾਅਦੇ ਦਾ ਸਨਮਾਨ ਕਰਨਾ ਯਾਦ ਕਰਾਇਆ। ਦੂਸਰੇ ਪਾਸੇ ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਵੱਲੋਂ ਪੇਸ਼ ਕੀਤੇ ਵਿਸ਼ਵਾਸ ਪ੍ਰਸਤਾਵ 'ਤੇ ਵਿਧਾਨ ਸਭਾ 'ਚ ਤੀਜੇ ਦਿਨ ਸੋਮਵਾਰ ਨੂੰ ਵੀ ਚਰਚਾ ਜਾਰੀ ਰਹੀ। ਇਸ ਮਾਮਲੇ 'ਚ ਕਾਂਗਰਸ ਦਾ ਕਹਿਣਾ ਹੈ ਕਿ ਬਾਗ਼ੀ ਵਿਧਾਇਕਾਂ ਦੇ ਅਸਤੀਫ਼ੇ 'ਤੇ ਸਪੀਕਰ ਦਾ ਫ਼ੈਸਲਾ ਆਉਣ ਤੱਕ ਵਿਸ਼ਵਾਸ ਪ੍ਰਸਤਾਵ ਉੱਤੇ ਮਤ ਨਾ ਕਰਵਾਇਆ ਜਾਵੇ।