ਨਵੀਂ ਦਿੱਲੀ: ਰਾਜਧਾਨੀ ਵਿਧਾਨ ਸਭਾ ਚੋਣਾਂ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਆ ਕੇ ਆਪਣੇ ਜ਼ਮਹੂਰੀ ਹੱਕ ਦਾ ਇਸਤੇਮਾਲ ਕੀਤਾ ਉੱਥੇ ਹੀ ਬੀਜੇਪੀ ਕਰਨਾਟਕ ਦਾ ਇੱਕ ਟਵੀਟ ਵਿਵਾਦ ਦਾ ਕਾਰਨ ਬਣਾ ਗਿਆ।
ਬੀਜੇਪੀ ਨੇ ਦਿੱਲੀ ਵੋਟਾਂ ਨੂੰ ਲੈ ਕੇ ਕੀਤਾ ਟਵੀਟ, ਆਪਣੇ ਦਸਤਾਵੇਜ਼ ਸਾਂਭ ਕੇ ਰੱਖੋ, ਦੁਬਾਰਾ ਲੋੜ ਪਵੇਗੀ - ਐਨਸੀਆਰ
ਦੇਸ਼ ਦੇ ਕਈ ਹਿੱਸਿਆ ਵਿੱਚ ਨਾਗਰਿਕਤਾ ਕਾਨੂੰਨ ਅਤੇ ਐਨਪੀਆਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿਰੋਧ ਕਰਨ ਵਾਲੇ ਲੋਕਾਂ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿੱਚ ਅਸੀਂ ਕਾਗ਼ਜ਼ ਨਹੀਂ ਦਿਖਾਵਾਂਗੇ ਦਾ ਸਲੋਗਨ ਦਿੱਤਾ ਗਿਆ ਹੈ
ਕਰਨਾਟਰ ਬੀਜੇਪੀ ਨੇ ਇੱਕ ਵੀਡੀਓ ਟਵੀਟ ਕੀਤਾ ਜਿਸ ਵਿੱਚ ਬੁਰਕਾ ਪਾ ਕੇ ਕਈ ਮਹਿਲਾਵਾਂ ਵੋਟ ਪਾਉਣ ਲਈ ਲਾਇਨ ਵਿੱਚ ਖੜ੍ਹੀਆ ਸਨ ਅਤੇ ਕੈਮਰੇ ਵਿੱਚ ਆਪਣਾ ਵੋਟਰ ਕਾਰਡ ਵਿਖਾ ਰਹੀਆਂ ਸਨ। ਇਸ ਵੀਡੀਓ ਦੇ ਨਾਲ ਕਰਨਾਟਰ ਬੀਜੇਪੀ ਨੇ ਤੰਜ ਕਸਣ ਵਾਲੇ ਅੰਦਾਜ਼ ਵਿੱਚ ਲਿਖਿਆ, "ਅਸੀਂ ਕਾਗ਼ਜ਼ ਨਹੀਂ ਵਿਖਾਵਾਂਗੇ, ਦਸਤਾਵੇਜ਼ਾਂ ਨੂੰ ਸਾਂਭ ਕੇ ਰੱਖੋ, ਐਨਪੀਆਰ ਦੇ ਦੌਰਾਨ ਇਨ੍ਹਾਂ ਨੂੰ ਦੋਬਾਰਾ ਵਿਖਾਉਣ ਦੀ ਜ਼ਰੂਰਤ ਹੋਵੇਗੀ।"
ਜ਼ਿਕਰ ਕਰ ਦਈਏ ਕਿ ਦੇਸ਼ ਦੇ ਕਈ ਹਿੱਸਿਆ ਵਿੱਚ ਨਾਗਰਿਕਤਾ ਕਾਨੂੰਨ ਅਤੇ ਐਨਪੀਆਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿਰੋਧ ਕਰਨ ਵਾਲੇ ਲੋਕਾਂ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿੱਚ ਅਸੀਂ ਕਾਗ਼ਜ਼ ਨਹੀਂ ਦਿਖਾਵਾਂਗੇ ਦਾ ਸਲੋਗਨ ਦਿੱਤਾ ਗਿਆ ਹੈ। ਇਸ ਮਾਮਲੇ ਤੇ ਪਹਿਲਾਂ ਹੀ ਰਾਜਨੀਤਿਕ ਬਿਆਨਬਾਜ਼ੀ ਵੇਖਣ ਨੂੰ ਮਿਲ ਚੁੱਕੀ ਹੈ। ਕਰਨਟਾਕ ਬੀਜੇਪੀ ਵੱਲੋਂ ਅਜਿਹੀ ਟਵੀਟ ਕਰਨ ਤੋਂ ਬਾਅਦ ਇੱਕ ਵਾਰ ਮੁੜ ਸਿਆਸਤ ਭਖ਼ ਗਈ ਹੈ।