ਕੋਜ਼ੀਕੋਡ: ਏਅਰ ਇੰਡੀਆ ਦਾ ਜਹਾਜ਼ ਕੇਰਲ ਦੇ ਕਾਰੀਪੁਰ ਕੌਮਾਂਤਰੀ ਹਵਾਈ ਅੱਡੇ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ, ਜਿਸ ਵਿੱਚ 180 ਦੇ ਕਰੀਬ ਯਾਤਰੀ ਸਵਾਰ ਸਨ। ਹੁਣ ਤੱਕ ਇਸ ਹਾਦਸੇ ਕਾਰਨ 2 ਪਾਇਲਟਾਂ ਸਣੇ 18 ਲੋਕਾਂ ਦੀ ਮੌਤ ਹੋ ਗਈ ਹੈ, ਜਦ ਕਿ 120 ਤੋਂ ਵੱਧ ਲੋਕ ਜ਼ਖਮੀਂ ਹੋ ਗਏ ਹਨ।
ਦੱਸ ਦੇਈਏ ਕਿ ਇਹ ਹਾਦਸਾ ਕੇਰਲਾ ਵਿੱਚ ਕੋਜ਼ੀਕੋਡ ਦੇ ਦੇ ਕਾਰੀਪੁਰ ਕੌਮਾਂਤਰੀ ਹਵਾਈ ਅੱਡੇ 'ਤੇ ਵਾਪਰਿਆ। ਇਹ ਜਹਾਜ਼ ਦੁਬਈ ਤੋਂ ਆ ਰਿਹਾ ਸੀ, ਇਸ ਦਾ ਨੰਬਰ (IX-1344) ਸੀ। ਇਹ ਬੋਇੰਗ 737 ਹਵਾਈ ਜਹਾਜ਼ ਰਨਵੇ 'ਤੇ ਉੱਤਰਦੇ ਸਮੇਂ ਖਿਸਕ ਗਿਆ, ਜਿਸ ਕਰਕੇ ਜਹਾਜ਼ 2 ਹਿੱਸਿਆਂ ਵਿੱਚ ਟੁੱਟ ਗਿਆ। ਇਹ ਹਾਦਸਾ ਸ਼ਾਮ ਦੇ 7:41 'ਤੇ ਵਾਪਰਿਆ ਹੈ। ਭਿਆਨਕ ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ ਹੈ ਅਤੇ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆ ਮਲਾਪਪੁਰਮ ਦੇ ਜ਼ਿਲ੍ਹਾ ਕੁਲੈਕਟਰ ਕੇ. ਗੋਪਾਲਾਕ੍ਰਿਸ਼ਨਨ ਨੇ ਮੀਡੀਆ ਨੂੰ ਦੱਸਿਆ ਕਿ ਇਸ ਹਾਦਸੇ ਨਾਲ 19 ਮੌਤਾਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਖਮੀ ਹੋਏ 110 ਵਿਅਕਤੀ ਕੋਜ਼ੀਕੋਡ ਦੇ ਹਸਪਤਾਲਾਂ ਅਤੇ 80 ਮਲਾਪਪੁਰਮ ਦੇ ਹਸਪਤਾਲਾਂ ਵਿੱਚ ਦਾਖਲ ਹਨ।
ਹਾਦਸੇ ਦੀ ਜਾਂਚ ਸ਼ੁਰੂ